ਜੰਮੂ-ਕਸ਼ਮੀਰ 'ਚ ਬੱਦਲ ਫਟਣ ਕਾਰਨ ਆਏ ਹੜ੍ਹ, ਚਾਰ ਲੋਕਾਂ ਦੀ ਮੌਤ, ਕਈ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਰਨ ਵਾਲੇ ਇਕੋ ਪਰਿਵਾਰ ਦੇ ਸਨ ਮੈਂਬਰ

Cloudburst in Jammu and Kashmir

 

ਜੰਮੂ: ਜੰਮੂ -ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਬੱਦਲ ਫੱਟ ਗਿਆ। ਬੱਦਲ ਫਟਣ ਨਾਲ ਆਏ ਤੇਜ਼ ਹੜ੍ਹਾਂ ਵਿੱਚ ਤਿੰਨ ਨਾਬਾਲਗਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲਾਪਤਾ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਏ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

 

 

 

ਉਨ੍ਹਾਂ ਦੱਸਿਆ ਕਿ ਰਾਜੌਰੀ ਦੇ ਹਾਜੀ ਬਸ਼ੀਰ ਬਕਰਵਾਲ ਨਾਂ ਦੇ ਪਰਿਵਾਰਕ ਮੈਂਬਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦੋਂ ਕਿ ਬਾਕੀਆਂ ਦਾ ਪਤਾ ਨਹੀਂ ਲੱਗ ਸਕਿਆ। ਬੱਦਲ ਫਟਣ ਨਾਲ ਤਿੰਨ ਨਾਬਾਲਗਾਂ ਸਮੇਤ ਇੱਕ ਖਾਨਾਬਦੋਸ਼ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

 

 

ਪੁਲਿਸ ਅਨੁਸਾਰ ਮੁਹੰਮਦ ਤਾਰਿਕ ਖਾਰੀ (8 ਸਾਲ), ਸ਼ਹਿਨਾਜ਼ਾ ਬੇਗਮ (30 ਸਾਲ), ਨਾਜ਼ੀਆ ਅਖਤਰ (14 ਸਾਲ) ਅਤੇ ਆਰਿਫ ਹੁਸੈਨ ਖਾਰੀ (5 ਸਾਲ) ਦੀ ਮੌਤ ਹੋ ਗਈ। ਸਾਰੇ ਜੰਮੂ ਖੇਤਰ ਦੇ ਰਾਜੌਰੀ ਦੇ ਕਲਸੀਅਨ ਨੌਸ਼ਹਿਰਾ ਖੇਤਰ ਦੇ ਰਹਿਣ ਵਾਲੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਇੱਕ ਹੋਰ ਮੈਂਬਰ ਮੁਹੰਮਦ ਬਸ਼ੀਰ ਖਾਰੀ (80) ਅਜੇ ਵੀ ਲਾਪਤਾ ਹੈ ਅਤੇ ਉਸਦੀ ਭਾਲ ਜਾਰੀ ਹੈ।