ਪਹਾੜਾਂ ‘ਤੇ ਬਰਫ਼ਬਾਰੀ ਨਾਲ ਉੱਤਰੀ ਭਾਰਤ ‘ਚ ਠੰਡਾ ਹੋਇਆ ਮੌਸਮ, ਦੱਖਣੀ ਭਾਰਤ ‘ਚ ਵੀ 'ਤਿਤਲੀ' ਦਾ ਕਹਿਰ
ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਮੌਸਮ ਬਦਲ ਰਿਹਾ ਹੈ। ਉਤਰੀ ਭਾਰਤ ਦੇ ਤਿੰਨ ਪਹਾੜੀ ਰਾਜਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਅਤੇ......
ਨਵੀਂ ਦਿੱਲੀ (ਭਾਸ਼ਾ) : ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਮੌਸਮ ਬਦਲ ਰਿਹਾ ਹੈ। ਉਤਰੀ ਭਾਰਤ ਦੇ ਤਿੰਨ ਪਹਾੜੀ ਰਾਜਾਂ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਅਤੇ ਉਤਰਾ ਖੰਡ ਦੇ ਉਚੇ ਪਹਾੜਾਂ ਉਤੇ ਬਰਫ਼ਬਾਰੀ ਹੋਈ ਹੈ। ਇਸ ਤੋਂ ਬਾਅਦ ਉਤਰ ਦੇ ਮੈਦਾਨੀ ਖੇਤਰਾਂ ‘ਚ ਠੰਡ ਨੇ ਰੰਗ ਦਿਖਾਇਆ ਹੈ। ਉਥੇ ਜੇਕਰ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਇਥੇ ਚੱਕਰਵਤੀ ਤੂਫ਼ਾਨ ਤਿਤਲੀ ਨੇ ਕਹਿਰ ਢਾਇਆ ਹੈ। ਇਸ ਤੋਂ ਬਾਅਦ ਆਧਰਾਂ ਪ੍ਰਦੇਸ਼ ਦੇ 8 ਅਤੇ ਓਡਿਸ਼ਾ ਦੇ ਇਕ ਵਿਅਕਤੀ ਦੀ ਮੌਤ ਹੋਈ ਹੈ। ਹੈਰਾਨੀ ਹੋ ਰਹੀ ਹੈ ਕਿ ਸ਼ੁਕਰਵਾਰ ਨੂੰ ਤਿਤਲੀ ਤਾਮਿਲਨਾਡੂ ਵੱਲ ਜਾ ਸਕਦਾ ਹੈ। ਚੱਕਰਵਤੀ ਤੂਫ਼ਾਨ ਤਿਤਲੀ ਵੀਰਵਾਰ ਨੂੰ ਸਵੇਰੇ ਦੇਸ਼ ਦੇ ਪੂਰਬੀ ਤੱਟ ਨਾਲ ਟਕਰਾਇਆ।
ਤੂਫ਼ਾਨ ਦੇ ਚਲਦੇ ਆਧਰਾ ਪ੍ਰਦੇਸ਼ ਦੇ ਸ੍ਰੀ ਕਾਕੁਲਮ ਅਤੇ ਵਿਜਿਆਨਗਰਮ ਜਿਲ੍ਹਿਆਂ ਦੇ ਨਾਲ ਹੀ ਓਡਿਸ਼ਾ ਦੇ ਗਜਪਤੀ ਅਤੇ ਗੰਜਾਮ ਜਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਿਕ ਚੱਕਰਵਾਤ ਦੇ ਨਾਲ 140-150 ਕਿਲੋਮੀਟਰ ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲੀ। ਓਡਿਸ਼ਾ ਨੂੰ ਪਾਰ ਕਰਦੇ ਹੋਏ ਚੱਕਰਵਤੀ ਤੂਫ਼ਾਨ ਹੁਣ ਪੱਛਮੀ ਬੰਗਾਲ ਦੇ ਗੰਗਾ ਦੇ ਕਿਨਾਰੇ ਵਾਲੇ ਖੇਤਰਾਂ ਵੱਲ ਵੱਧ ਰਿਹਾ ਹੈ। ਹੌਲੀ-ਹੌਲੀ ਇਹ ਘੱਟੇਗਾ। ਹਿਮਾਚਲ ਪ੍ਰਦੇਸ਼ ਦੇ ਲੇਹ ਵਿਚ ਹੋ ਰਹੀ ਬਰਫ਼ਬਾਰੀ ਅਤੇ ਓਡਿਸ਼ਾ ਵਿਚ ਆਏ ਤਿਤਲੀ ਤੂਫ਼ਾਨ ਨੇ ਦਿਲੀ ਦੇ ਮੌਸਮ ਦਾ ਮਿਜ਼ਾਜ ਬਦਲ ਦਿਤਾ ਹੈ।
ਵੀਰਵਾਰ ਦੇਰ ਸ਼ਾਮ ਤੋਂ ਹੀ ਦਿੱਲੀ ਵਾਲਿਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦਿੱਲੀ-ਐਨਸੀਆਰ ਦੇ ਮੌਸਮ ਨੂੰ ਦੇਖ ਕੇ ਲਗ ਰਿਹਾ ਹੈ ਕਿ ਜਲਦ ਹੀ ਠੰਡ ਰਾਜਧਾਨੀ ਵਿਚ ਦਸਤਕ ਦੇਵੇਗੀ। ਭਾਰਤ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ, ਸ਼ੁਕਰਵਾਰ ਨੂੰ ਆਸਮਾਨ ‘ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਪਰ ਦੁਪਿਹਰ ਤਕ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਹੈ। ਘੱਟੋ-ਘੱਟ ਤਾਪਮਾਨ 33 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਕਸ਼ਮੀਰ ਦੇ ਉਚਾਈ ਵਾਲੇ ਜ਼ਿਆਦਾ ਤਰ ਸਥਾਨਾਂ ਉਤੇ ਤਾਜ਼ਾ ਬਰਫ਼ਬਾਰੀ ਹੋਈ ਹੈ ਜਦੋਂ ਕਿ ਮੈਦਾਨੀ ਇਲਾਕਿਆਂ ਵਿਚ ਮੰਗਲਵਾਰ ਨੂੰ ਬਾਰਿਸ਼ ਹੋਈ ਸੀ।
ਇਸ ਦੇ ਕਾਰਨ ਸ੍ਰੀ ਨਗਰ ਲੇਹ ਰਾਸ਼ਟਰੀ ਰਾਜਮਾਰਗ ਨੂੰ ਆਵਾਜਾਈ ਪ੍ਰਭਾਵਿਤ ਰਹੇਗੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਦੱਸਿਆ ਹੈ ਕਿ ਸੋਨ ਮਾਰਗ, ਜੋਜਿਲਾ ਕੋਲ, ਅਮਰਨਾਥ ਗੁਫ਼ਾ, ਗੁਲਮਰਗ ਵਿਚ ਅਫਾਰਵਤ, ਮੁਗਲ ਰੋ ਅਤੇ ਉਚਾਈ ਵਾਲੇ ਕਈ ਖੇਤਰਾਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ।