ਮੁੰਬਈ 'ਚ ਦੋ ਘੰਟੇ ਬਿਜਲੀ ਰਹੀ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਟਰੇਨਾਂ, ਹਸਪਤਾਲਾਂ ਅਤੇ ਦਫ਼ਤਰਾਂ ਵਿਚ ਹੁੰਦੇ ਰਹੇ ਖੱਜਲ

image

ਮੁੰਬਈ, 12 ਅਕਤੂਬਰ : ਮੁੰਬਈ 'ਚ ਗਰਿੱਡ ਫ਼ੇਲ ਹੋਣ ਕਾਰਨ ਮੁੰਬਈ, ਠਾਣੇ, ਮੁੰਬਈ, ਨਵੀਂ ਮੁੰਬਈ ਅਤੇ ਪਨਵੇਲ ਨੇ ਕਈ ਇਲਾਕਿਆਂ ਵਿਚ ਹਨੇਰਾ ਥਾ ਗਿਆ। ਬ੍ਰਹਿਮੰਬਾਈ ਇਲੈਕਟ੍ਰਿਕ ਸਪਲਾਈ ਐਂਡ ਟ੍ਰਾਂਸਪੋਰਟ (ਬੇਸਟ) ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਗਰਿੱਡ ਦੀਆਂ ਖਾਮੀਆਂ ਕਾਰਨ ਸ਼ਹਿਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਸੀ। ਲੋਕਲ ਟਰੇਨਾਂ ਦੀ ਸੇਵਾਵਾਂ ਵੀ ਬੰਦ ਹੋ ਗਈਆਂ ਤੇ ਤਕਰੀਬਨ ਰੇਲ ਸੇਵਾ 2 ਘੰਟੇ ਬਾਅਦ ਮੁੜ ਬਹਾਲ ਹੋਈ। ਟਾਟਾ ਪਾਵਰ ਨੇ ਬਿਜਲੀ ਸਪਲਾਈ ਠੱਪ ਹੋਣ 'ਤੇ ਟਵੀਟ ਕੀਤਾ- ਕਲਵਾ ਵਿਖੇ ਅੱਜ ਸਵੇਰੇ 10.10 ਵਜੇ ਐਮ. ਐਸ. ਈ. ਟੀ. ਸੀ. ਐਲ ਵਿਚ ਖਰਾਬੀ ਆਈ ਸੀ। ਜਿਸਦੇ ਚਲਦੇ ਮੁੰਬਈ ਸਣੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ 'ਚ ਵਿਘਨ ਪੈ ਗਿਆ ਸੀ। ਕਈ ਇਲਾਕਿਆਂ ਵਿਚ ਸਪਲਾਈ ਵੀ ਸ਼ੁਰੂ ਹੋ ਗਈ ਹੈ।


    ਬਿਜਲੀ ਦੇ ਠੱਪ ਹੋਣ ਕਾਰਨ ਮੁੰਬਈ ਕਾਲਜਾਂ ਵਿਚ ਅੱਜ ਹੋਣ ਵਾਲੀ ਪਿਛਲੇ ਸਾਲ ਦੀ ਆਨਲਾਈਨ ਪ੍ਰੀਖਿਆਵਾਂ ਮੁਲਤਵੀ ਕਰ ਦਿਤੀ ਗਈਆਂ। ਮੁੰਬਈ ਦੇ ਹਸਪਤਾਲਾਂ ਵਿਚ ਵੀ ਪ੍ਰਬੰਧਾਂ ਵਿਚ ਵਿਘਨ ਪਿਆ ਗਿਆ। ਸ਼ਹਿਰ ਦੇ 6 ਕੋਵਿਡ ਹਸਪਤਾਲਾਂ ਵਿਚ ਜੇਨਰੇਟਰ ਰਾਂਹੀ ਕੰਮ ਚਲਾਇਆ ਗਿਆ। ਮੁੱਖ ਮੰਤਰੀ ਊਧਵ ਠਾਕਰੇ ਨੇ ਰਾਜ ਦੇ ਬਿਜਲੀ ਮੰਤਰੀ ਨਿਤਿਨ ਰਾਊਤ ਅਤੇ ਬੀਐਮਸੀ ਕਮਿਸ਼ਨਰ ਨਾਲ ਮੁੰਬਈ ਵਿਚ ਗਰਿੱਡ ਫੇਲ੍ਹ ਹੋਣ ਬਾਰੇ ਗੱਲਬਾਤ ਕੀਤੀ ਅਤੇ ਇਸ ਨੂੰ ਜਲਦ ਤੋਂ ਜਲਦ ਠੀਕ ਕਰਨ ਦੀਆਂ ਹਦਾਇਤਾਂ ਦਿਤੀਆਂ।      ਜਾਣਕਾਰੀ ਅਨੁਸਾਰ 400 ਕੇਵੀ ਲਾਈਨ ਖ਼ਰਾਬ ਹੋ ਗਈ ਸੀ। ਇਸ ਕਾਰਨ ਐਮਆਈਡੀਸੀ, ਪਾਲਘਰ, ਦਹਾਨੂ ਖੇਤਰ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਤ ਹੋ ਗਈ ਹੈ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੀ.ਪੀ.ਆਰ.ਓ ਨੇ ਕਿਹਾ ਕਿ ਗਰਿਡ ਬੰਦ ਹੋਣ ਕਾਰਨ ਉਪਨਗਰ ਰੇਲ ਸੇਵਾਵਾਂ ਵੀ ਵਿਘਨ ਪਿਆ ਹੈ।

image



ਚਰਚਗੇਟ ਅਤੇ ਵਸਾਈ ਦਰਮਿਆਨ ਪੱਛਮੀ ਰੇਲਵੇ ਦੀਆਂ ਲੋਕਲ ਟ੍ਰੇਨਾਂ ਦੀਆਂ ਸੇਵਾਵਾਂ ਵੀ ਪ੍ਰਭਾਵਤ ਹੋਈਆਂ ਹਨ। ਇਸ ਦੌਰਾਨ, ਉਰਜਾ ਮੰਤਰੀ ਨਿਤਿਨ ਰਾਊਤ ਨੇ ਕਿਹਾ ਹੈ ਕਿ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।


      ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ ਮੁੰਬਈ ਉਪਨਗਰ ਦੇ 27 ਲੱਖ ਉਪਭੋਗਤਾਵਾਂ ਨੂੰ ਬਿਜਲੀ ਸਪਲਾਈ ਕਰਦੀ ਹੈ. ਇਸ ਦੇ ਕਰੀਬ 21 ਲੱਖ ਘਰੇਲੂ ਖਪਤਕਾਰ ਹਨ। ਉਸੇ ਸਮੇਂ, ਟਾਟਾ ਪਾਵਰ ਮੁੰਬਈ ਦੇ ਲਗਭਗ 7 ਲੱਖ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦੀ ਹੈ.
   ਜ਼ਿਕਰਯੋਗ ਹੈ ਕਿ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਆਮ ਲੋਕਾਂ ਦੀ ਸਹੁਲਤ ਲਈ ਐਮਰਜੈਂਸੀ ਨੰਬਰ ਜਾਰੀ ਕੀਤਾ ਗਿਆ। (ਪੀ.ਟੀ.ਆਈ)