ਗੁਰਨਾਮ ਚੜੂਨੀ ਨੇ ਘੇਰੀ UP ਸਰਕਾਰ, ਕਿਹਾ- ਕਾਤਲਾਂ ਨੂੰ ਬਚਾਉਣ ਲਈ ਸਬੂਤ ਮਿਟਾ ਰਹੀ ਪੁਲਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਹੁਣ ਤੱਕ ਦੋਸ਼ੀਆਂ ਖਿਲਾਫ਼ ਜੋ ਵੀ ਕਾਰਵਾਈ ਕੀਤੀ ਗਈ ਇਹ ਵੀ ਸਿਰਫ਼ ਜਨਤਾ ਦੇ ਦਬਾਅ ਕਾਰਨ ਹੀ ਕੀਤੀ ਗਈ ਹੈ।

Gurnam Singh Charuni

 

ਲਖੀਮਪੁਰ (ਚਰਨਜੀਤ ਸਿੰਘ ਸੁਰਖ਼ਾਬ): ਲਖੀਮਪੁਰ ਖੀਰੀ ’ਚ ਵਾਪਰੀ ਮੰਦਭਾਗੀ ਘਟਨਾ ਦੇ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸੂਬਿਆਂ ਤੋਂ ਲੋਕ ਪਹੁੰਚੇ ਹਨ। ਇਸ ਦੇ ਨਾਲ ਹੀ ਵੱਡੇ ਕਿਸਾਨ ਆਗੂ ਅਤੇ ਸਿਆਸੀ ਆਗੂ ਵੀ ਸ਼ਰਧਾਂਜਲੀ ਦੇਣ ਪਹੁੰਚੇ ਹਨ। ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

ਹੋਰ ਪੜ੍ਹੋ: PSEB ਦੇ ਕਰਮਚਾਰੀਆਂ ਤੇ ਭਰਤੀ ਪ੍ਰਕਿਰਿਆ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਦੇ ਨਿਰਦੇਸ਼

3 ਅਕਤੁੂਬਰ ਨੂੰ ਲਖੀਮਪੁਰ ਵਿਚ ਕਿਸਾਨਾਂ ਨਾਲ ਵਾਪਰੀ ਘਟਨਾ ’ਤੇ ਸਰਕਾਰ ਨੂੰ ਘੇਰਦੇ ਹੋਏ ਗੁਰਨਾਮ ਚੜੂਨੀ ਨੇ ਕਿਹਾ ਕਿ, “ਸਰਕਾਰ ਨੇ ਅਜੇ ਤੱਕ ਮੰਤਰੀ ਨੂੰ ਨਾ ਗ੍ਰਿਫ਼ਤਾਰ ਕੀਤਾ ਅਤੇ ਨਾ ਹੀ ਬਰਖ਼ਾਸਤ ਕੀਤਾ ਹੈ, ਜਦਕਿ ਸਭ ਤੋਂ ਪਹਿਲਾਂ ਉਸ ਨੂੰ ਹੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਇਸ ਵਿਚ ਸਭ ਤੋਂ ਵੱਡਾ ਦੋਸ਼ੀ ਉਹ ਹੈ।” ਅਸ਼ੀਸ਼ ਮਿਸ਼ਰਾ ਨੂੰ 3 ਦਿਨਾਂ ਪੁਲਿਸ ਰਿਮਾਂਡ ’ਤੇ ਭੇਜਣ ਨੂੰ ਲੈ ਕੇ ਕਿਸਾਨ ਆਗੂ ਨੇ ਕਿਹਾ ਕਿ ਇਹ ਸਿਰਫ਼ ਨਾਟਕ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨਾਲ ਪੁਲਿਸ ਰਿਮਾਂਡ ਵਿਚ ਉਹ ਵਿਵਹਾਰ ਨਹੀਂ ਕੀਤਾ ਜਾ ਰਿਹਾ, ਜੋ ਦੂਜਿਆਂ ਨਾਲ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਜਾਤੀਸੂਚਕ ਟਿੱਪਣੀ ਮਾਮਲਾ : ਯੁਵਰਾਜ ਸਿੰਘ ਦੀ ਗ੍ਰਿਫਤਾਰੀ ਬਾਰੇ ਹਾਈਕੋਰਟ ਨੇ ਲਿਆ ਇਹ ਫੈਸਲਾ

ਉਨ੍ਹਾਂ ਕਿਹਾ ਕਿ ਹੁਣ ਤੱਕ ਦੋਸ਼ੀਆਂ ਖਿਲਾਫ਼ ਜੋ ਵੀ ਕਾਰਵਾਈ ਕੀਤੀ ਗਈ ਇਹ ਵੀ ਸਿਰਫ਼ ਜਨਤਾ ਦੇ ਦਬਾਅ ਕਾਰਨ ਹੀ ਕੀਤੀ ਗਈ ਹੈ। ਗੁਰਨਾਮ ਚੜੂਨੀ ਵੱਲੋਂ ਕਿਹਾ ਗਿਆ ਕਿ ਪੁਲਿਸ ਦੋਸ਼ੀਆਂ ਖਿਲਾਫ਼ ਸਬੂਤ ਇਕੱਠੇ ਕਰਨ ਦੀ ਬਜਾਏ ਉਨ੍ਹਾਂ ਨੂੰ ਮਿਟਾ ਰਹੀ ਹੈ। ਉਨ੍ਹਾਂ ਕਿਹਾ ਕਿ, “ਇਹ ਆਦੇਸ਼ ਦਿੱਤਾ ਗਿਆ ਕਿ ਇਸ ਮਾਮਲੇ ਵਿਚ ਕੋਈ ਨਵੀਂ ਵੀਡੀਓ ਜਾਰੀ ਨਹੀਂ ਕਰੇਗਾ, ਤਾਂ ਕਿ ਦੋਸ਼ੀਆਂ ਖਿਲਾਫ਼ ਕੋਈ ਹੋਰ ਸਬੂਤ ਸਾਹਮਣੇ ਨਾ ਆ ਜਾਵੇ। ਰਿਮਾਂਡ ਦਾ ਮਕਸਦ ਪੂਰਾ ਨਹੀਂ ਹੋ ਰਿਹਾ ਅਤੇ ਬਾਕੀ ਮੁਲਜ਼ਮ ਜੋ ਲੁਕੇ ਹੋਏ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।”

ਹੋਰ ਪੜ੍ਹੋ: ਦੂਜੇ ਸੂਬਿਆਂ ਤੋਂ ਝੋਨੇ ਦੀ ਤਸਕਰੀ ਕਰਨ ਦੇ ਦੋਸ਼ 'ਚ 8 ਵਿਅਕਤੀ ਗ੍ਰਿਫ਼ਤਾਰ, 7260 ਕੁਇੰਟਲ ਝੋਨਾ ਜ਼ਬਤ

ਇਸ ਮਾਮਲੇ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਕ ਮਾਮਲੇ ਵਿਚ ਕੋਈ ਸਖ਼ਤੀ ਨਹੀਂ ਵਿਖਾ ਰਹੀ ਅਤੇ ਢਿਲ ਵਰਤ ਰਹੀ ਹੈ। ਸਰਕਾਰ ਦਾ ਜੋ ਧਰਮ ਬਣਦਾ ਹੈ, ਉਹ ਸਰਕਾਰ ਤੋਂ ਨਿਭਾਇਆ ਨਹੀਂ ਜਾ ਰਿਹਾ। ਸਿਆਸੀ ਲੀਡਰਾਂ ਦੇ ਲਖੀਮਪੁਰ ਪਹੁੰਚਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ, “ਅਫਸੋਸ ਮੌਕੇ ਤਾਂ ਸਾਰਿਆਂ ਨੂੰ ਹੀ ਸ਼ਾਮਲ ਹੋਣਾ ਚਾਹੀਦਾ ਹੈ ਪਰ ਕਿਸੇ ਮਾੜੀ ਨੀਅਤ ਨਾਲ ਨਹੀਂ ਆਉਣਾ ਚਾਹੀਦਾ।

ਹੋਰ ਪੜ੍ਹੋ: CM ਵੱਲੋਂ ਪੀ.ਐਚ.ਡੀ. ਚੈਂਬਰ ਨੂੰ 2 ਤੋਂ 6 ਦਸੰਬਰ ਤੱਕ ਪਾਈਟੈਕਸ-2021 ਕਰਵਾਉਣ ਦੀ ਪ੍ਰਵਾਨਗੀ

ਕਿਸਾਨ ਆਗੂ ਗੁਰਨਾਮ ਚੜੂਨੀ ਨੇ ਦੱਸਿਆ ਕਿ ਜਦ ਮੈਂ ਪਹਿਲੀ ਵਾਰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਅਇਆ ਸੀ ਤਾਂ ਮੈਨੂੰ ਰੋਕਿਆ ਗਿਆ ਸੀ, ਜਿਸ ਕਰ ਕੇ ਮੈਂ ਅੱਜ ਵੀ ਜੰਗਲ ਦੇ ਰਸਤੇ ਤੋਂ ਅਇਆ ਹਾਂ ਕਿਉਂਕਿ ਇਹ ਸ਼ੱਕ ਸੀ ਕਿ ਸਾਨੂੰ ਅੱਜ ਵੀ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਕਾਲ ਦੇ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਸਭ ਦੀ ਮੰਗ ਇਹੀ ਹੈ ਕਿ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।