ਜੇਕਰ ਭਾਜਪਾ ਦਲ-ਬਦਲ ਦੀ ਖੇਡ ਖੇਡੇਗੀ ਤਾਂ ਅਸੀਂ ਵੀ ਚੁੱਪ ਨਹੀਂ ਬੈਠਾਗੇ: ਹਰੀਸ਼ ਰਾਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ 10 ਵਿਧਾਇਕਾਂ ਨੇ ਅਪਣਾ ਪਾਲਾ ਬਦਲਿਆ ਤੇ ਭਾਜਪਾ ਵਿਚ ਸ਼ਾਮਲ ਹੋ ਗਏ।

Harish Rawat

 

ਦੇਹਰਾਦੂਨ - ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉੱਤਰਾਖੰਡ ਦੇ ਤਾਕਤਵਰ ਯਸ਼ਪਾਲ ਆਰੀਆ ਦੀ ਕਾਂਗਰਸ 'ਚ ਵਾਪਸੀ ਤੋਂ ਉਤਸ਼ਾਹਿਤ ਹੋ ਕੇ ਪਾਰਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਦਲ ਬਦਲ ਦੀ ਖੇਡ ਖੇਡੇਗੀ ਤਾਂ ਅਸੀਂ ਵੀ ਚੁੱਪ ਨਹੀਂ ਬੈਠਾਗੇ। 

ਰਾਵਤ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕਿਹਾ ਕਿ ਕਾਂਗਰਸ ਦਲ-ਬਦਲੀ ਨੂੰ ਪਨਾਹ ਨਹੀਂ ਦਿੰਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, '' ਜੇਕਰ ਭਾਜਪਾ ਦਲ ਬਦਲਣ ਦੀ ਖੇਡ ਖੇਡੇਗੀ ਤਾਂ ਅਸੀਂ ਇਸ ਦਾ ਜਵਾਬ ਦੇਵਾਂਗੇ, ਹੁਣ ਅਸੀਂ ਇਸ ਤੋਂ ਖੁੰਝਾਂਗੇ ਨਹੀਂ। '' 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ 10 ਵਿਧਾਇਕਾਂ ਨੇ ਅਪਣਾ ਪਾਲਾ ਬਦਲਿਆ ਤੇ ਭਾਜਪਾ ਵਿਚ ਸ਼ਾਮਲ ਹੋ ਗਏ।

ਇਸ ਵਾਰ ਵੀ, ਅਗਲੇ ਸਾਲ ਦੇ ਸ਼ੁਰੂ ਵਿਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉੱਥਰਕਾਸ਼ੀ ਦੀ ਪੁਰੋਲੀ ਸੀਟ ਤੋਂ ਕਾਂਗਰਸ ਵਿਧਾਇਕ ਰਹੇ ਰਾਜਕੁਮਾਰ, ਕਾਂਗਰਸ ਦੇ ਸਮਰਥਨ ਨਾਲ ਜਿੱਤੇ ਧਨੌਲੀ ਤੋਂ ਆਜ਼ਾਦ ਵਿਧਾਇਕ ਪ੍ਰੀਤਮ ਸਿੰਘ ਪੰਵਾਰ ਅਤੇ ਭੀਮਤਾਲ ਦੇ ਅਜ਼ਾਦ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਪਰ ਆਰੀਆ ਅਤੇ ਉਨ੍ਹਾਂ ਦੇ ਨੈਨੀਤਾਲ ਦੇ ਵਿਧਾਇਕ ਪੁੱਤਰ ਸੰਜੀਵ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ, ਕਾਂਗਰਸ ਨੇ ਸੱਤਾ ਵਿਰੋਧੀ ਲਹਿਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ।

ਜਦੋਂ ਇਸ ਸਬੰਧ ਵਿਚ ਹਰੀਸ਼ ਰਾਵਤ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਹ 'ਸ਼ਗਨ ਦੀ ਠੇਕੀ' ਮੰਨਦੇ ਹਨ ਜੋ ਪੂਰੀ ਤਰ੍ਹਾਂ ਦਹੀ ਨਾਲ ਭਰੀ ਹੋਈ ਹੈ। ਉਨ੍ਹਾਂ ਨੇ ਕਿਹਾ, "ਪਿਛਲੀ ਵਾਰ ਸ਼ਗੁਨ ਦੀ ਠੇਕੀ ਉਨ੍ਹਾਂ ਵੱਲ (ਭਾਜਪਾ) ਗਈ ਸੀ ਜੋ ਕਿ ਇਸ ਵਾਰ ਸਾਡੇ ਕੋਲ ਹੈ।" ਮੋਰਚੇ 'ਤੇ ਅਸਫਲਤਾ ਨਾਲ ਜੂਝ ਰਹੇ ਲੋਕ ਕਾਂਗਰਸ ਨੂੰ ਜ਼ਰੂਰੀ ਬਦਲ ਵਜੋਂ ਵੇਖ ਰਹੇ ਹਨ।

ਉਨ੍ਹਾਂ ਕਿਹਾ, “2017 ਦੀਆਂ ਚੋਣਾਂ ਵਿਚ ਲੋਕ ਭਾਜਪਾ ਨੂੰ ਸਿਰਫ ਕਾਂਗਰਸ ਦਾ ਬਦਲ ਸਮਝਦੇ ਸਨ ਪਰ ਇਸ ਵਾਰ ਲੋਕ ਕਾਂਗਰਸ ਨੂੰ ਭਾਜਪਾ ਦਾ ਜ਼ਰੂਰੀ ਬਦਲ ਮੰਨ ਰਹੇ ਹਨ।” ਇਸ ਵਾਰ ਮੁੱਖ ਚੋਣ ਮੁੱਦਿਆਂ ਬਾਰੇ ਪੁੱਛੇ ਜਾਣ ‘ਤੇ ਕਾਂਗਰਸੀ ਆਗੂ ਨੇ ਕਿਹਾ ਕਿ 'ਭਾਜਪਾ ਨੂੰ ਹਟਾਓ', 'ਡਬਲ ਇੰਜਨ ਫੇਲ੍ਹ', 'ਕਿਸਾਨ ਕੁਚਲਿਆ, ਦਬਾਇਆ ਗਿਆ', 'ਲੋਕਤੰਤਰ ਖਤਰੇ ਵਿਚ' ਅਤੇ 'ਅਰਥ ਵਿਵਸਥਾ ਤਬਾਹ' ਵਰਗੇ ਮੁੱਦੇ ਪ੍ਰਮੁੱਖ ਰਹਿਣਗੇ।