ਪਤਨੀ ਨੂੰ ਮਾਰਨ ਲਈ ਪਤੀ ਨੇ ਦਰਵਾਜ਼ੇ 'ਤੇ ਲਗਾਈ ਬਿਜਲੀ ਦੀ ਤਾਰ, ਲਪੇਟੇ ਵਿੱਚ ਆਈ ਸੱਸ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੀ ਹੈ ਘਟਨਾ

photo

 

ਬੈਤੂਲ: ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਲੈ ਕੇ ਸ਼ਰਮਨਾਕ ਖ਼ਬਰ ਆਈ ਹੈ। ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰਨ ਲਈ ਲੋਹੇ ਦੇ ਦਰਵਾਜ਼ੇ 'ਤੇ ਬਿਜਲੀ ਦੀ ਤਾਰ ਲਗਾ ਦਿੱਤੀ ਤਾਂ ਜੋ ਉਸ ਦੀ ਪਤਨੀ ਨੂੰ ਗੇਟ ਦੇ ਅੰਦਰ ਆਉਂਦੀ ਨੂੰ ਕਰੰਟ ਲੱਗ ਜਾਵੇ। ਅਜਿਹਾ ਕਰਕੇ ਉਹ ਇਸ ਕਤਲ ਨੂੰ ਹਾਦਸੇ ਵਜੋਂ ਦਿਖਾਉਣਾ ਚਾਹੁੰਦਾ ਸੀ।

ਲੋਹੇ ਦੇ ਦਰਵਾਜ਼ੇ 'ਤੇ ਬਿਜਲੀ ਦੀ ਤਾਰ ਪਾ ਕੇ ਉਹ ਆਪਣੀ ਪਤਨੀ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਜਿਸ ਜਾਲ 'ਚ ਉਸ ਨੇ ਪਤਨੀ ਨੂੰ ਨਹੀਂ, ਸਗੋਂ ਪਤਨੀ ਦੀ ਮਾਂ ਯਾਨੀ ਉਸ ਦੀ 55 ਸਾਲਾ ਸੱਸ  ਦਰਵਾਜ਼ੇ ਦੇ ਸੰਪਰਕ ਵਿੱਚ ਆਇਆ। ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਘਟਨਾ ਸੋਮਵਾਰ ਨੂੰ ਕੋਤਵਾਲੀ ਥਾਣਾ ਖੇਤਰ ਦੇ ਸੈਖੇੜਾ ਪਿੰਡ ਦੀ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਅਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ ਅਤੇ ਇਸ ਗੱਲ ਨੂੰ ਲੈ ਕੇ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ। ਐਤਵਾਰ ਰਾਤ ਨੂੰ ਵੀ ਇਸੇ ਗੱਲ ਨੂੰ ਲੈ ਕੇ ਪਤੀ-ਪਤਨੀ 'ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਔਰਤ ਆਪਣੀ ਮਾਂ ਦੇ ਘਰ ਚਲੀ ਗਈ। ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਗੁੱਸੇ 'ਚ ਆਇਆ ਵਿਅਕਤੀ ਪਤਨੀ ਦਾ ਘਰ ਛੱਡ ਕੇ ਆਪਣੇ ਸਹੁਰੇ ਘਰ ਚਲਾ ਗਿਆ।

ਸਹੁਰੇ ਘਰ ਜਾ ਕੇ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਮੌਤ ਦੀ ਨੀਂਦ ਸੁਆਉਣ ਦੇ ਇਰਾਦੇ ਨਾਲ ਆਏ ਵਿਅਕਤੀ ਨੇ ਲੋਹੇ ਦੇ ਬਣੇ ਮੇਨ ਗੇਟ ਨੂੰ ਬਿਜਲੀ ਦੀ ਤਾਰ ਨਾਲ ਜੋੜ ਦਿੱਤਾ ਪਰ ਉਸ ਦੀ ਸੱਸ ਇਸ ਲੋਹੇ ਦੇ ਦਰਵਾਜ਼ੇ ਦੇ ਸੰਪਰਕ ਵਿਚ ਆ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।