Tamil Nadu train accident : ਰੇਲ ਹਾਦਸਿਆਂ ’ਤੇ ਸਰਕਾਰ ਕਦੋਂ ਜਾਗੇਗੀ, ਜਵਾਬਦੇਹੀ ਉੱਪਰੋਂ ਸ਼ੁਰੂ ਹੁੰਦੀ ਹੈ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਟ੍ਰੇਨ ਤਾਮਿਲਨਾਡੂ ਦੇ ਪੋਨੇਰੀ-ਕਵਾਰਾਪੇਟਾਈ ਰੇਲਵੇ ਸਟੇਸ਼ਨਾਂ ਵਿਚਕਾਰ ਚੇਨਈ-ਗੁਡੂਰ ਸੈਕਸ਼ਨ ’ਤੇ ਪਿੱਛੇ ਤੋਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਈ ਸੀ

Rahul Gandhi

Tamil Nadu train accident : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਤਾਮਿਲਨਾਡੂ ’ਚ ਹੋਏ ਰੇਲ ਹਾਦਸੇ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਜਵਾਬਦੇਹੀ ਉੱਚ ਪੱਧਰ ਤੋਂ ਸ਼ੁਰੂ ਹੁੰਦੀ ਹੈ ਅਤੇ ਕਈ ਹਾਦਸਿਆਂ ਦੇ ਬਾਵਜੂਦ ਕੋਈ ਸਬਕ ਨਹੀਂ ਸਿੱਖਿਆ ਗਿਆ।

ਉਸ ਨੇ ਇਹ ਵੀ ਸਵਾਲ ਕੀਤਾ ਕਿ ਕਿੰਨੇ ਪਰਵਾਰਾਂ ਦੇ ਤਬਾਹ ਹੋਣ ਤੋਂ ਬਾਅਦ ਸਰਕਾਰ ਜਾਗੇਗੀ। ਜ਼ਿਕਰਯੋਗ ਹੈ ਕਿ ਬੀਤੀ ਰਾਤ ਰੇਲ ਗੱਡੀ ਨੰਬਰ 12578 ਮੈਸੂਰ-ਦਰਭੰਗਾ ਐਕਸਪ੍ਰੈਸ ਤਾਮਿਲਨਾਡੂ ਦੇ ਪੋਨੇਰੀ-ਕਵਾਰਾਪੇਟਾਈ ਰੇਲਵੇ ਸਟੇਸ਼ਨਾਂ ਵਿਚਕਾਰ ਚੇਨਈ-ਗੁਡੂਰ ਸੈਕਸ਼ਨ ’ਤੇ ਪਿੱਛੇ ਤੋਂ ਆ ਰਹੀ ਮਾਲ ਗੱਡੀ ਨਾਲ ਟਕਰਾ ਗਈ ਸੀ। ਇਸ ਹਾਦਸੇ ’ਚ 19 ਲੋਕ ਜ਼ਖਮੀ ਹੋ ਗਏ।

ਰਾਹੁਲ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੈਸੂਰ-ਦਰਭੰਗਾ ਰੇਲ ਹਾਦਸਾ ਭਿਆਨਕ ਬਾਲਾਸੋਰ ਹਾਦਸੇ ਦਾ ਪ੍ਰਤੀਬਿੰਬ ਹੈ। ਇਕ ਮੁਸਾਫ਼ਰ ਰੇਲ ਗੱਡੀ ਇਕ ਮਾਲ ਗੱਡੀ ਨਾਲ ਟਕਰਾ ਗਈ। ਇੰਨੇ ਸਾਰੇ ਹਾਦਸਿਆਂ ’ਚ ਬਹੁਤ ਸਾਰੇ ਲੋਕਾਂ ਦੀ ਜਾਨ ਜਾਣ ਦੇ ਬਾਵਜੂਦ, ਕੋਈ ਸਬਕ ਨਹੀਂ ਸਿੱਖਿਆ ਜਾਂਦਾ। ਜਵਾਬਦੇਹੀ ਉਪਰ ਤੋਂ ਸ਼ੁਰੂ ਹੁੰਦੀ ਹੈ।’’