Manoj Tiwari's reply to Kharge : ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੋਦੀ ਹੈ : ਭਾਜਪਾ ਆਗੂ ਮਨੋਜ ਤਿਵਾੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿਵਾੜੀ ਨੇ ਕਾਂਗਰਸ ਪ੍ਰਧਾਨ ਨੂੰ ਇਹ ਜਵਾਬ ਉਸ ਟਿਪਣੀ ਤੋਂ ਬਾਅਦ ਦਿਤਾ ਹੈ, ਜਿਸ ’ਚ ਉਨ੍ਹਾਂ ਨੇ ਭਾਜਪਾ ਨੂੰ ‘ਅਤਿਵਾਦੀ’ ਪਾਰਟੀ ਕਰਾਰ ਦਿਤਾ ਸੀ

Manoj Tiwari's reply to Kharge

Manoj Tiwari's reply to Kharge : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਸਨਿਚਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਅਪਣੀ ਪਾਰਟੀ ’ਤੇ ਲਗਾਏ ਗਏ ਅਤਿਵਾਦੀ ਹੋਣ ਦੇ ਦੋਸ਼ਾਂ ਦਾ ਤਿੱਖਾ ਜਵਾਬ ਦਿਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ।

ਤਿਵਾੜੀ ਨੇ ਕਾਂਗਰਸ ਪ੍ਰਧਾਨ ਨੂੰ ਇਹ ਜਵਾਬ ਉਸ ਟਿਪਣੀ ਤੋਂ ਬਾਅਦ ਦਿਤਾ ਹੈ, ਜਿਸ ’ਚ ਉਨ੍ਹਾਂ ਨੇ ਭਾਜਪਾ ਨੂੰ ‘ਅਤਿਵਾਦੀ’ ਪਾਰਟੀ ਕਰਾਰ ਦਿਤਾ ਸੀ। ਉੱਤਰ-ਪੂਰਬੀ ਦਿੱਲੀ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਨੇ ਕਿਹਾ, ‘‘ਜੇਕਰ ਕੋਈ ਸਰਕਾਰ ਅਤਿਵਾਦ, ਭ੍ਰਿਸ਼ਟਾਚਾਰ, ਮਾਫੀਆ ਵਿਰੁਧ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਰਖਦੀ ਹੈ ਤਾਂ ਉਹ ਭਾਜਪਾ ਹੈ। 

ਅੱਜ ਉਨ੍ਹਾਂ (ਕਾਂਗਰਸ) ਖ਼ੁਦ ਨੂੰ ਵੇਖੇ ਅਤੇ ਪੁੱਛੇ ਕਿ ਮੁੰਬਈ ਵਿਚ ਕੋਈ ਅਤਿਵਾਦੀ ਹਮਲਾ ਕਿਉਂ ਨਹੀਂ ਹੋਇਆ, ਕਸ਼ਮੀਰ ਦੇ ਪੱਥਰਬਾਜ਼ ਗਾਇਬ ਹੋ ਗਏ ਹਨ ਅਤੇ ਮੋਦੀ ਸਰਕਾਰ ਵਿਚ ਕੋਈ ਬੰਬ ਧਮਾਕਾ ਕਿਉਂ ਨਹੀਂ ਹੁੰਦਾ।’’ ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਦੌਰਾਨ ਨਿਯਮਿਤ ਤੌਰ ’ਤੇ ਘਟਨਾਵਾਂ ਹੁੰਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ।