Delhi News : ਇੰਟਰਨਸ਼ਿਪ ਲਈ ਸਰਕਾਰੀ ਪੋਰਟਲ ਹੁਣ ਉਮੀਦਵਾਰਾਂ ਦੇ ਰਜਿਸਟ੍ਰੇਸ਼ਨ ਲਈ ਖੁੱਲ੍ਹਿਆ
Delhi News : ਇਸ ਯੋਜਨਾ ਦੇ ਤਹਿਤ ਭਾਰਤ ਦੀਆਂ ਚੋਟੀ ਦੀਆਂ 500 ਕੰਪਨੀਆਂ ’ਚ 12 ਮਹੀਨੇ ਤਕ ਇੰਟਰਨਸ਼ਿਪ ਕਰਨ ਦਾ ਮੌਕਾ ਮਿਲੇਗਾ।
Delhi News : ਉਮੀਦਵਾਰ ਹੁਣ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਈ ਅਰਜ਼ੀ ਦੇ ਸਕਦੇ ਹਨ। ਰਜਿਸਟ੍ਰੇਸ਼ਨ ਲਈ ਸਮਰਪਿਤ ਪੋਰਟਲ ਸਨਿਚਰਵਾਰ ਨੂੰ ਲਾਈਵ ਹੋ ਗਿਆ। 21-24 ਸਾਲ ਦੀ ਉਮਰ ਵਰਗ ਦੇ ਉਮੀਦਵਾਰ ਇਸ ਯੋਜਨਾ ਲਈ ਅਰਜ਼ੀ ਦੇਣ ਦੇ ਯੋਗ ਹਨ। ਯੋਜਨਾ ਦੇ ਪਾਇਲਟ ਪ੍ਰਾਜੈਕਟ ਦੇ ਅਨੁਸਾਰ, ਜਿਸ ’ਤੇ ਲਗਭਗ 800 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ, ਇੰਟਰਨਸ਼ਿਪ 2 ਦਸੰਬਰ ਤੋਂ ਸ਼ੁਰੂ ਹੋਵੇਗੀ।
ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਇਹ ਯੋਜਨਾ ਨੌਜੁਆਨਾਂ ਦੇ ਹੁਨਰ ਨੂੰ ਯਕੀਨੀ ਬਣਾਉਣ ਲਈ ਇਕ ਪਰਿਵਰਤਨਕਾਰੀ ਪਹਿਲ ਹੈ, ਜਿਸ ਨਾਲ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਵਧੇਗੀ। ਇਸ ਯੋਜਨਾ ਦੇ ਤਹਿਤ ਭਾਰਤ ਦੀਆਂ ਚੋਟੀ ਦੀਆਂ 500 ਕੰਪਨੀਆਂ ’ਚ 12 ਮਹੀਨੇ ਤਕ ਇੰਟਰਨਸ਼ਿਪ ਕਰਨ ਦਾ ਮੌਕਾ ਮਿਲੇਗਾ।
ਇਸ ਯੋਜਨਾ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2024 ’ਚ ਕੀਤਾ ਸੀ। ਇਸ ਨੂੰ ਮੰਤਰਾਲੇ ਵਲੋਂ ਵਿਕਸਤ ਕੀਤੇ www.pminternshi.mca.gov.in ਇਕ ਆਨਲਾਈਨ ਪੋਰਟਲ ਰਾਹੀਂ ਲਾਗੂ ਕੀਤਾ ਜਾਵੇਗਾ।
ਮੰਤਰਾਲੇ ਨੇ ਕਿਹਾ ਕਿ ਇਹ ਪੋਰਟਲ ਆਧਾਰ ਅਧਾਰਤ ਰਜਿਸਟ੍ਰੇਸ਼ਨ ਅਤੇ ਬਾਇਓ-ਡਾਟਾ ਜਨਰੇਸ਼ਨ ਵਰਗੇ ਸਾਧਨਾਂ ਨਾਲ ਵੱਖ-ਵੱਖ ਖੇਤਰਾਂ ’ਚ ਇੰਟਰਨਸ਼ਿਪ ਦੀ ਕੁਸ਼ਲ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਪੋਰਟਲ ਹੁਣ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਲਈ ਖੁੱਲ੍ਹਾ ਹੈ।
ਮੰਤਰਾਲੇ ਦੇ ਅਨੁਸਾਰ, ਪਿਛਲੇ ਹਫਤੇ ਤੇਲ, ਗੈਸ ਅਤੇ ਊਰਜਾ, ਯਾਤਰਾ ਅਤੇ ਹੋਟਲ ਅਤੇ ਆਟੋਮੋਬਾਈਲ ਸਮੇਤ 24 ਸੈਕਟਰਾਂ ’ਚ ਪੋਰਟਲ ’ਚ 80,000 ਤੋਂ ਵੱਧ ਮੌਕੇ ਸ਼ਾਮਲ ਹੋਏ। ਇਸ ਯੋਜਨਾ ਤਹਿਤ ਸਿਖਿਆਰਥੀ ਨੂੰ 5,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਅਤੇ 12 ਮਹੀਨਿਆਂ ਲਈ 6,000 ਰੁਪਏ ਦੀ ਇਕਮੁਸ਼ਤ ਗ੍ਰਾਂਟ ਮਿਲੇਗੀ।
(For more news apart from The official portal for internship is now open for the registration of candidates News in Punjabi, stay tuned to Rozana Spokesman)