Prisoners Escape During Ram Leela : ਜੇਲ੍ਹ 'ਚ ਚੱਲ ਰਹੀ ਸੀ ਰਾਮਲੀਲਾ ,ਵਾਨਰ ਬਣੇ 2 ਕੈਦੀ ਸੀਤਾ ਮਾਤਾ ਨੂੰ ਲੱਭਣ ਦੇ ਬਹਾਨੇ ਫਰਾਰ
ਰਾਮਲੀਲਾ ਦੇ ਮੰਚਨ ਦੌਰਾਨ ਹਰਿਦੁਆਰ ਜੇਲ੍ਹ ਤੋਂ ਦੋ ਖੌਫਨਾਕ ਕੈਦੀ ਫਰਾਰ ਹੋ ਗਏ
Prisoners Escape Haridwar Jail : ਉਤਰਾਖੰਡ ਦੇ ਹਰਿਦੁਆਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਅਤੇ ਪ੍ਰਸ਼ਾਸਨ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੋਸ਼ਨਾਬਾਦ ਜੇਲ੍ਹ ਵਿੱਚ ਰਾਮਲੀਲਾ ਦਾ ਮੰਚਨ ਚੱਲ ਰਿਹਾ ਸੀ। ਇਸ ਦੌਰਾਨ ਸ਼ੁੱਕਰਵਾਰ ਨੂੰ ਵਾਨਰ ਦੀ ਭੂਮਿਕਾ ਨਿਭਾਅ ਰਹੇ 2 ਕੈਦੀ ਮੌਕਾ ਦੇਖ ਕੇ ਫਰਾਰ ਹੋ ਗਏ।
ਇਹ ਘਟਨਾ ਬੀਤੀ ਰਾਤ ਵਾਪਰੀ। ਰਾਮਲੀਲਾ ਦੌਰਾਨ ਹਰਿਦੁਆਰ ਜੇਲ੍ਹ 'ਚੋਂ ਦੋ ਖੌਫਨਾਕ ਕੈਦੀ ਫਰਾਰ ਹੋ ਗਏ। ਮੰਚਨ ਦੌਰਾਨ ਇੱਕ ਪਾਸੇ ਮਾਤਾ ਸੀਤਾ ਦੀ ਖ਼ੋਜ ਹੋ ਰਹੀ ਸੀ ਤਾਂ ਦੂਜੇ ਪਾਸੇ 2 ਵਾਨਰ ਰੂਪੀ ਕੈਦੀ ਕੰਧ ਟੱਪ ਕੇ ਫਰਾਰ ਹੋ ਗਏ। ਸਾਰੇ ਲੋਕ ਰਾਮਲੀਲਾ ਦੇ ਮੰਚਨ ਦੇ ਦ੍ਰਿਸ਼ਾਂ ਵਿੱਚ ਰੁੱਝੇ ਹੋਏ ਸੀ ਅਤੇ ਕਿਸੇ ਨੂੰ ਵੀ ਇਸ ਘਟਨਾ ਦਾ ਪਤਾ ਨਹੀਂ ਲੱਗਾ।
ਜੇਲ੍ਹ ਵਿੱਚੋਂ ਫਰਾਰ ਹੋਏ ਮੁਲਜ਼ਮਾਂ ਦੀ ਪਛਾਣ ਪੰਕਜ ਵਾਸੀ ਰੁੜਕੀ ਅਤੇ ਰਾਜਕੁਮਾਰ ਵਾਸੀ ਗੋਂਡਾ ਯੂਪੀ ਵਜੋਂ ਹੋਈ ਹੈ। ਦੋਵੇਂ ਪੌੜੀ ਲਗਾ ਕੇ ਕੰਧ ਟੱਪ ਗਏ। ਫਰਾਰ ਹੋਏ ਦੋਵੇਂ ਕੈਦੀ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਹਨ। ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਮੁਲਜ਼ਮਾਂ ਦੀ ਭਾਲ ਜਾਰੀ ਹੈ।
ਦੱਸ ਦੇਈਏ ਕਿ ਪੰਕਜ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਰਾਜਕੁਮਾਰ ਕਿਡਨੈਪਿੰਗ ਕੇਸ ਵਿੱਚ ਅੰਡਰ ਟਰਾਇਲ ਹੈ। ਕੈਦੀਆਂ ਦੇ ਫਰਾਰ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।