4.5 ਕਰੋੜ 'ਚ ਵਿਕਿਆ ਚੀਨੀ ਫੁੱਲਦਾਨ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਪੀਲਾ ਫੁੱਲਦਾਨ 18 ਵੀਂ ਸਦੀ ਦੇ ਚੀਨੀ ਸਮਰਾਟ ਕਿਅਨਲੌਂਗ ਲਈ ਬਣਾਇਆ ਗਿਆ ਸੀ।

Man Bought a Chinese Vase For just 90 Rupees Has Sold For 4.48 Crore

ਨਵੀਂ ਦਿੱਲੀ- ਸਿਰਫ਼ 90 ਰੁਪਏ ਵਿਚ ਖਰੀਦਿਆ ਹੋਇਆ ਫੁੱਲਦਾਨ 4.4 ਕਰੋੜ ਰੁਪਏ ਵਿਚ ਨਿਲਾਮ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਬੇਹੱਦ ਸੁੰਦਰ ਦਿਖ ਰਹੇ ਇਸ ਚੀਨੀ ਫੁੱਲਦਾਨ ਨੂੰ ਕਰੀਬ 300 ਸਾਲ ਪਹਿਲਾਂ ਖਰੀਦਿਆ ਗਿਆ ਸੀ। ਦਰਅਸਲ, ਜੋ ਬ੍ਰਿਟਿਸ਼ ਵਿਅਕਤੀ ਇਸ ਫੁੱਲਦਾਨ ਨੂੰ ਵੇਚ ਰਿਹਾ ਹੈ ਉਸ ਨੇ ਇਹ ਫੁੱਲਦਾਨ ਸਿਰਫ਼ 90 ਰੁਪਏ ਵਿਚ ਆਪਣੇ ਦੇਸ਼ ਵਿਚ ਇਕ ਨਿਲਾਮੀ ਦੌਰਾਨ ਖਰੀਦਿਆ ਸੀ।

ਕੁਝ ਦਿਨਾਂ ਬਾਅਦ ਇਸ ਬ੍ਰਿਟਿਸ਼ ਵਿਅਕਤੀ ਨੇ ਇਸਨੂੰ ਈ-ਕਾਮਰਸ ਕੰਪਨੀ ਈਬੇਅ ਤੇ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਚੰਗੀ ਕੀਮਤ ਦਿੱਤੀ ਗਈ। ਇਸ ਤੋਂ ਬਾਅਦ, ਉਸਨੂੰ ਸ਼ੱਕ ਹੋਇਆ ਕਿ ਕਿਤੇ ਇਹ ਫੁੱਲਦਾਨ ਜ਼ਿਆਦਾ ਕੀਮਤੀ ਤਾਂ ਨਹੀਂ। ਇਹ ਸੋਚਦੇ ਹੋਏ, ਉਸਨੇ ਇਸ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ, ਇਸ ਲਈ ਇੱਕ ਚੀਨੀ ਵਿਅਕਤੀ ਨੇ ਇਸ ਨੂੰ 4.48 ਕਰੋੜ ਵਿੱਚ ਖਰੀਦਿਆ।

ਖਰੀਦਣ ਅਤੇ ਵੇਚਣ ਵਾਲੇ ਵਿਅਕਤੀ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਇਸ ਫੁੱਲਦਾਨ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਹ ਪੀਲਾ ਫੁੱਲਦਾਨ 18 ਵੀਂ ਸਦੀ ਦੇ ਚੀਨੀ ਸਮਰਾਟ ਕਿਅਨਲੌਂਗ ਲਈ ਬਣਾਇਆ ਗਿਆ ਸੀ।

ਇਸ ਸਮਰਾਟ ਦਾ ਰਾਜ 1735 ਤੋਂ 1796 ਤੱਕ ਦਾ ਸੀ। ਇਸ ਫੁੱਲਦਾਨ ਵਿਚ ਕਿਯਾਨਲੋਂਗ ਖ਼ਾਨਦਾਨ ਦੀ ਮੋਹਰ ਵੀ ਲੱਗੀ ਹੋਈ ਹੈ। ਕਿਨਲੌਂਗ ਸਮਰਾਟ ਕਿੰਗ ਖ਼ਾਨਦਾਨ ਦਾ ਛੇਵਾਂ ਸ਼ਹਿਨਸ਼ਾਹ ਸੀ।