ਮੇਰਠ ‘ਚ ਘਰ ਦੀ ਛੱਤ ਤੋਂ ਮਿਲੇ ਗਹਿਣੇ ਤੇ ਲੱਖਾਂ ਦੀ ਨਕਦੀ, ਪਰਿਵਾਰ ਹੋਇਆ ਹੈਰਾਨ
ਮੇਰਠ ਦੇ ਮਿਸ਼ਨ ਕਾਨਫਰੰਸ ਖੇਤਰ ਵਿੱਚ 40 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ।
ਮੇਰਠ: ਯੂਪੀ ਦੇ ਮੇਰਠ ‘ਚ ਇੱਕ ਪਰਿਵਾਰ ਨੂੰ ਘਰ ਦੀ ਛੱਤ ਤੋਂ ਨੋਟਾਂ ਤੇ ਗਹਿਣਿਆਂ ਨਾਲ ਭਰੇ ਦੋ ਬੈਗ ਮਿਲੇ। ਇਹ ਮਾਮਲਾ ਅਨੌਖਾ ਹੀ ਵੇਖਣ ਨੂੰ ਮਿਲਿਆ ਹੈ, ਪਰਿਵਾਰ ਵਾਲੇ ਵੀ ਵੇਖ ਕੇ ਹੈਰਾਨ ਹੋ ਰਹੇ ਹਨ। ਦਰਅਸਲ ਇਹ ਰੱਬ ਦੀ ਮਿਹਰ ਨਹੀਂ ਸਗੋਂ ਇੱਕ ਚੋਰ ਦੀ ਮਿਹਰਬਾਨੀ ਨਾਲ ਹੋਇਆ। ਪਰ ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਉਸ ਵੇਲੇ ਹੀ ਪੁਲਿਸ ਨੂੰ ਦੇ ਦਿੱਤੀ ਹੈ।
ਸਦਰ ਥਾਣੇ ਦੇ ਇੰਚਾਰਜ ਦਿਨੇਸ਼ ਬਘੇਲ ਨੇ ਦੱਸਿਆ“ਬੈਗ ਵਿੱਚ ਗਹਿਣਿਆਂ ਤੋਂ ਇਲਾਵਾ 14 ਲੱਖ ਰੁਪਏ ਨਕਦ ਸੀ। ਗਹਿਣਿਆਂ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੇਰਠ ਦੇ ਮਿਸ਼ਨ ਕਾਨਫਰੰਸ ਖੇਤਰ ਵਿੱਚ 40 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਅਗਲੇ ਦਿਨ ਯਾਨੀ ਬੁੱਧਵਾਰ ਸਵੇਰੇ ਸਿੰਘਲ ਦੇ ਗੁਆਂਢੀ ਵਰੁਣ ਸ਼ਰਮਾ ਦੀ ਛੱਤ ‘ਤੇ ਬੈਗ ਮਿਲਿਆ। ਵਰੁਣ ਨੇ ਕਿਹਾ, 'ਮੈਂ ਸਵੇਰੇ ਛੱਤ 'ਤੇ ਦੋ ਬੈਗ ਵੇਖੇ ਜੋ ਨੋਟਾਂ ਨਾਲ ਭਰੇ ਹੋਏ ਸੀ। ਮੈਨੂੰ ਚੋਰੀ ਹੋਏ ਸਾਮਾਨ ਦਾ ਸ਼ੱਕ ਹੋਇਆ ਤੇ ਮੈਂ ਪੁਲਿਸ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ।“
ਇਸ ਮਾਮਲੇ ‘ਚ ਪੁਲਿਸ ਦੀ ਸ਼ੱਕ ਦੀ ਸੂਈ ਰਾਜੂ ਨੇਪਾਲੀ ‘ਤੇ ਹੈ ਜੋ ਦੋ ਸਾਲ ਪਹਿਲਾਂ ਤੱਕ ਵਪਾਰੀ ਦੇ ਘਰ ਘਰੇਲੂ ਨੌਕਰ ਸੀ ਤੇ ਉਸ ਤੋਂ ਬਾਅਦ ਕੰਮ ਛੱਡ ਗਿਆ। ਨੇਪਾਲੀ ਹਾਲ ਹੀ ਵਿਚ ਲੰਬੇ ਸਮੇਂ ਤੋਂ ਲਾਪਤਾ ਹੋਣ ਤੋਂ ਬਾਅਦ ਵਾਪਸ ਆਇਆ ਸੀ।ਨੇਪਾਲੀ ਘਰ ਦੇ ਮੈਂਬਰਾਂ ਨਾਲ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਗਾਰਡਾਂ ਨੇ ਉਸਨੂੰ ਰੋਕਿਆ ਨਹੀਂ। ਨੇਪਾਲੀ ਘਰ ਚੋਂ ਕੀਮਤੀ ਸਮਾਨ ਚੋਰੀ ਕਰਕੇ ਉਥੋਂ ਭੱਜ ਗਿਆ। ਫਰਾਰ ਹੋਣ ਵੇਲੇ ਉਹ ਸੀਸੀਟੀਵੀ 'ਚ ਕੈਦ ਹੋ ਗਿਆ।