ਮੋਦੀ ਸਰਕਾਰ ਦਾ ਦੀਵਾਲੀ ਤੋਹਫਾ,ਅੱਜ ਇਕ ਹੋਰ ਰਾਹਤ ਪੈਕੇਜ ਦਾ ਹੋ ਸਕਦਾ ਹੈ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੌਕਰੀ ਦੇਣ ਵਾਲੇ ਅਤੇ ਕਾਰੋਬਾਰੀਆਂ ਨੂੰ ਮਿਲੇਗਾ ਦੀਵਾਲੀ ਦਾ ਤੋਹਫ਼ਾ

Nirmala Sitharaman

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੁਪਹਿਰ 12:30 ਵਜੇ ਪ੍ਰੈਸ ਕਾਨਫਰੰਸ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਿੱਤ ਮੰਤਰੀ ਇੱਕ ਹੋਰ ਰਾਹਤ ਪੈਕੇਜ ਦਾ ਐਲਾਨ ਕਰਨਗੇ। ਇਸ ਪੈਕੇਜ ਵਿਚ ਵਿੱਤ ਮੰਤਰੀ ਦਾ ਜ਼ੋਰ ਰੋਜ਼ਗਾਰ ਵਧਾਉਣ 'ਤੇ ਰਹੇਗਾ। ਕੇਂਦਰ ਸਰਕਾਰ ਅਗਲੇ ਪ੍ਰੋਤਸਾਹਨ ਪੈਕੇਜ ਵਿੱਚ ਇੱਕ ਪੀਐਫ ਸਬਸਿਡੀ ਦਾ ਐਲਾਨ ਕਰ ਸਕਦੀ ਹੈ।

ਇਹ ਸਬਸਿਡੀ ਕਰਮਚਾਰੀ ਅਤੇ ਰੁਜ਼ਗਾਰ ਪੈਦਾ ਕਰਨ ਵਾਲੀਆਂ ਦੋਵਾਂ ਕੰਪਨੀਆਂ ਲਈ 10 ਪ੍ਰਤੀਸ਼ਤ ਪੀਐਫ ਦੇ ਰੂਪ ਵਿੱਚ ਹੋ ਸਕਦਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 31 ਮਾਰਚ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਟਸਨ ਯੋਜਨਾ ਨੂੰ ਰੋਕ ਦਿੱਤਾ ਸੀ, ਪਰ ਹੁਣ ਸਰਕਾਰ ਇਸ ਯੋਜਨਾ ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।

26 ਸੈਕਟਰਾਂ ਲਈ ਹੋ ਸਕਦੀ ਹੈ ਵੱਡੀ ਘੋਸ਼ਣਾ- ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੇ.ਵੀ. ਕਮਥ ਕਮੇਟੀ ਵੱਲੋਂ 26 ਸੈਕਟਰਾਂ ਲਈ ਕੀਤੀਆਂ ਸਿਫਾਰਸ਼ਾਂ ਅਨੁਸਾਰ ਪੈਕੇਜ ਆ ਸਕਦਾ ਹੈ। ਇਨ੍ਹਾਂ ਸੈਕਟਰਾਂ ਦੀਆਂ ਕੰਪਨੀਆਂ ਲਈ ਐਮਰਜੈਂਸੀ ਕਰੈਡਿਟ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਨਵੀਂ ਘੋਸ਼ਣਾ ਦੇ ਤਹਿਤ, ਇਨ੍ਹਾਂ ਕੰਪਨੀਆਂ ਨੂੰ ਬਿਨਾਂ ਗਰੰਟੀ ਦੇ ਕਰਜ਼ੇ ਮਿਲ ਜਾਣਗੇ।

ਸੂਤਰਾਂ ਨੇ ਦੱਸਿਆ ਕਿ ਇਹ ਰਾਹਤ ਪੈਕੇਜ ਕੰਪਨੀਆਂ ਦੇ ਅਨੁਸਾਰ ਹੋਵੇਗਾ। ਇਸ ਤੋਂ ਵੱਡੀ ਰਕਮ ਦਾ ਐਲਾਨ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ। 
ਸੂਤਰਾਂ ਤੋਂ ਮਨੀ ਕੰਟਰੋਲ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਲੇਬਰ ਮੰਤਰਾਲੇ ਨੇ ਪ੍ਰਸਤਾਵ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਤੇ ਸਰਕਾਰ ਅਗਲੇ ਰਾਹਤ ਪੈਕੇਜ ਵਿੱਚ ਇਸ ਯੋਜਨਾ ਦਾ ਐਲਾਨ ਕਰ ਸਕਦੀ ਹੈ।

ਦੱਸ ਦੇਈਏ ਕਿ ਅਗਲੇ ਦੋ ਸਾਲਾਂ ਲਈ ਸਰਕਾਰ ਸਬਸਿਡੀ ਦੇਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਇਸ ਯੋਜਨਾ ਨੂੰ ਸ਼ੁਰੂ ਕਰਨ ਵਿੱਚ 6-7 ਮਹੀਨੇ ਲੱਗ ਸਕਦੇ ਹਨ।