ਅਰਨਬ ਦੀ ਜ਼ਮਾਨਤ 'ਤੇ ਬੋਲੀ ਮਹਿਬੂਬਾ : ਜੇਲ 'ਚ ਬੰਦ ਸੈਂਕੜੇ ਕਸ਼ਮੀਰੀਆਂ ਦੀ ਸੁਣਵਾਈ ਕਿਉਂ ਨਹੀਂ?

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਦੇ ਫ਼ੈਸਲੇ ਨੂੰ ਭੁੱਲ ਜਾਓ, ਉਨ੍ਹਾਂ ਦੀ ਅਜੇ ਤਕ ਸੁਣਵਾਈ ਵੀ ਨਹੀਂ ਹੋਈ

Mehbooba

ਸ਼੍ਰੀਨਗਰ :ਟੀਵੀ ਸੰਪਾਦਕ ਅਰਨਬ ਗੋਸਵਾਮੀ ਮਾਮਲੇ 'ਚ ਸੁਤੰਤਰਤਾ ਦੇ ਅਧਿਕਾਰ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਹਿਮਤੀ ਪ੍ਰਗਟਾਉਂਦਿਆਂ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਵਾਲ ਕੀਤਾ ਹੈ। ਮੁਫ਼ਤੀ ਨੇ ਕਿਹਾ ਕਿ ਦੋਸ਼ਾਂ ਤਹਿਤ ਜੇਲਾਂ 'ਚ ਬੰਦ ਸੈਂਕੜੇ ਕਸ਼ਮੀਰੀਆਂ ਅਤੇ ਪੱਤਰਕਾਰਾਂ ਦੀ ਰਿਹਾਈ 'ਤੇ ਤੁਰਤ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ।