ਦੁਨੀਆਂ 'ਚ ਛੇ ਲੱਖ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਆਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆਂ 'ਚ ਛੇ ਲੱਖ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਆਏ

image

ਵਾਸ਼ਿੰਗਟਨ, 12 ਨਵੰਬਰ : ਕੋਰੋਨਾ ਵਾਇਰਸ ਦੇ ਮਾਮਲੇ ਹੁਣ ਮੁੜ ਤੋਂ ਕਈ ਦੇਸ਼ਾਂ 'ਚ ਲਗਾਤਾਰ ਵੱਧ ਰਹੇ ਹਨ।  ਦੁਨੀਆਂ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਛੇ ਲੱਖ, 13 ਹਜ਼ਾਰ, 436 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ 10,180 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਕੇਸਾਂ ਦੀ ਗੱਲ ਕਰੀਏ ਜੇਕਰ ਅਮਰੀਕਾ 'ਚ ਹਾਲਾਤ ਕਾਫੀ ਖਰਾਬ ਹਨ। ਉੱਥੇ ਹੁਣ ਮੁੜ ਤੋਂ ਮਾਮਲਿਆਂ ਦੀ ਗਿਣਤੀ ਵਧਣ ਲੱਗੀ ਹੈ ਤੇ ਹਰ ਰੋਜ਼ ਡੇਢ ਤੋਂ imageਦੋ ਲੱਖ ਮਾਮਲੇ ਸਾਹਮਣੇ ਆ ਰਹੇ ਹਨ।

 


ਦੁਨੀਆਂ 'ਚ ਹੁਣ ਤਕ ਪੰਜ ਕਰੋੜ, 24 ਲੱਖ, 29 ਹਜ਼ਾਰ, 682 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ 12 ਲੱਖ, 89 ਹਜ਼ਾਰ 493 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 36 ਕਰੋੜ, 67 ਲੱਖ, ਚਾਰ ਹਜ਼ਾਰ, 458 ਲੋਕ ਠੀਕ ਹੋ ਚੁੱਕੇ ਹਨ। ਦੁਨੀਆਂ 'ਚ ਹੁਣ 14 ਕਰੋੜ, 46 ਲੱਖ, 5 ਹਜ਼ਾਰ, 731 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਜਿਸ 'ਚ 95 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ ਹੈ।


ਇਟਲੀ 'ਚ ਕੋਰੋਨਾ ਦੇ ਕੇਸ ਵਧਣ ਕਾਰਨ 4 ਸੂਬਿਆਂ ਨੂੰ ਰੈੱਡ ਜ਼ੋਨ ਐਲਾਨ ਕੇ ਲਾਕਡਾਊਨ ਲਗਾ ਦਿਤਾ ਗਿਆ ਹੈ । ਅਮਰੀਕਾ ਵਿਚ ਸੋਮਵਾਰ ਨੂੰ ਕਰੀਬ ਇਕ ਲੱਖ 25 ਹਜ਼ਾਰ ਨਵੇਂ ਪਾਜ਼ੇਟਿਵ ਕੇਸ ਮਿਲੇ। ਇਕ ਦਿਨ ਪਹਿਲੇ ਵੀ ਕਰੀਬ ਇਕ ਲੱਖ 10 ਹਜ਼ਾਰ ਕੋਰੋਨਾ ਪੀੜਤ ਮਿਲੇ ਸਨ ਜਦਕਿ ਪਿਛਲੇ ਸ਼ਨਿਚਰਵਾਰ ਨੂੰ ਰੀਕਾਰਡ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਪੀੜਤ ਮਿਲੇ ਸਨ।


ਅਮਰੀਕਾ ਦੇ ਕਈ ਸੂਬਿਆਂ ਵਿਚ ਰੋਜ਼ਾਨਾ ਦੇ ਨਵੇਂ ਮਾਮਲਿਆਂ ਵਿਚ ਰੀਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ। ਈਰਾਨ ਵਿਚ ਫਿਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਇਸ ਨਾਲ ਨਜਿਠਣ ਲਈ ਰਾਜਧਾਨੀ ਤਹਿਰਾਨ ਵਿਚ ਮੰਗਲਵਾਰ ਤੋਂ ਇਕ ਮਹੀਨੇ ਲਈ ਰਾਤ ਦਾ ਕਰਫ਼ਿਊ ਲਗਾ ਦਿਤਾ ਗਿਆ ਹੈ। (ਏਜੰਸੀ)

 

50,000 ਤੋਂ ਵੱਧ ਮੌਤਾ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣਿਆ ਬ੍ਰਿਟੇਨ


ਲੰਡਨ, 12 ਨਵੰਬਰ : ਬ੍ਰਿਟੇਨ ਯੂਰਪ ਦਾ ਪਹਿਲਾ ਦੇਸ਼ ਹੈ ਜਿੱਥੇ ਕੋਵਿਡ-19 ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 50,000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਹਰ ਵਿਅਕਤੀ ਦੇ ਲਈ ਸੋਗ ਪ੍ਰਗਟ ਕੀਤਾ। ਸਰਕਾਰ ਵਲੋਂ ਜਾਰੀ ਅਧਿਕਾਰਤ ਅੰਕੜਿਆਂ ਦੇ ਮੁਤਾਬਕ, ਇਸ ਹਫਤੇ ਕੋਵਿਡ-19 ਦੇ 22,950 ਨਵੇਂ ਮਰੀਜ਼ ਮਿਲਣ ਦੇ ਬਾਅਦ ਪੀੜਤਾਂ ਦਾ ਕੁੱਲ ਅੰਕੜਾ 12,56,725 ਪਹੁੰਚ ਗਿਆ। ਇਸ ਦੇ ਇਲਾਵਾ ਬੁਧਵਾਰ ਨੂੰ ਦੇਸ਼ ਵਿਚ ਇਸ ਕੋਰੋਨਾ ਕਾਰਨ 595 ਹੋਰ ਮਰੀਜ਼ਾਂ ਦੀ ਜਾਨ ਜਾਣ ਦੇ ਬਾਅਦ ਬ੍ਰਿਟੇਨ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 50,365 ਹੋ ਗਈ।
ਬ੍ਰਿਟੇਨ, ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਦੇ ਬਾਅਦ ਸਭ ਤੋਂ ਵੱਧ ਮੌਤਾਂ ਵਾਲਾ ਪੰਜਵਾਂ ਦੇਸ਼ ਬਣ ਗਿਆ। ਜਾਨਸਨ ਨੇ ਕਿਹਾ,''ਅਸੀਂ ਹਾਲੇ ਵੀ ਖਤਰੇ ਤੋਂ ਬਾਹਰ ਨਹੀਂ ਹਾ। ਹਰੇਕ ਮੌਤ ਤ੍ਰਾਸਦੀ ਹੈ, ਜਾਨ ਗਵਾਉਣ ਵਾਲੇ ਹਰੇਕ ਵਿਅਕਤੀ ਦੇ ਲਈ ਅਸੀਂ ਸੋਗ ਪ੍ਰਗਟ ਕਰਦੇ ਹਾਂ। ਅਸੀਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।'' ਉਹਨਾਂ ਨੇ ਕਿਹਾ ਕਿ ਇਹ ਇਕ ਗਲੋਬਲ ਮਹਾਮਾਰੀ ਹੈ ਜਿਸ ਦਾ ਅਸਰ ਹੁਣ ਜਾ ਕੇ ਸਪਸ਼ੱਟ ਹੋ ਰਿਹਾ ਹੈ।        (ਪੀਟੀਆਈ)