ਠਾਣੇ ਕ੍ਰਾਈਮ ਬ੍ਰਾਂਚ ਨੇ 8 ਕਰੋੜ ਦੇ ਨਕਲੀ ਨੋਟ ਕੀਤੇ ਬਰਾਮਦ, ਦੋ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਠਾਣੇ ਕ੍ਰਾਈਮ ਬ੍ਰਾਂਚ ਦੀ ਯੂਨਿਟ 5 ਨੇ ਇੱਕ ਵੱਡੀ ਕਾਰਵਾਈ ਵਿਚ 2,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ,

Thane Crime Branch recovered fake notes worth 8 crores, two arrested

 

 ਮੁੰਬਈ - ਮਹਾਰਾਸ਼ਟਰ ਵਿਚ ਠਾਣੇ ਕ੍ਰਾਈਮ ਬ੍ਰਾਂਚ ਦੀ ਯੂਨਿਟ 5 ਨੇ ਇੱਕ ਵੱਡੀ ਕਾਰਵਾਈ ਵਿਚ 2,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਪਾਲਘਰ ਦੇ ਰਹਿਣ ਵਾਲੇ ਹਨ। ਇਸ ਨਾਲ ਸਬੰਧਤ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਲਗਾਤਾਰ ਜਾਂਚ ਵਿਚ ਜੁਟੀ ਹੋਈ ਹੈ।

ਹਾਲਾਂਕਿ, ਨਕਲੀ ਨੋਟ ਮਿਲਣ ਦੀ ਇਹ ਕੋਈ ਨਵੀਂ ਘਟਨਾ ਨਹੀਂ ਹੈ, ਸਮੇਂ-ਸਮੇਂ 'ਤੇ ਅਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਹੀ ਪ੍ਰਯਾਗਰਾਜ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ STF (ਸਪੈਸ਼ਲ ਟਾਸਕ ਫੋਰਸ) ਨੇ 7 ਨਵੰਬਰ ਦੀ ਸ਼ਾਮ ਨੂੰ ਸ਼ਹਿਰ ਦੇ ਮੰਡ ਰੋਡ ਤਿਰਹੇ ਨੇੜੇ ਚਾਚੇ-ਭਤੀਜੇ ਨੂੰ ਨਕਲੀ ਨੋਟਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਕੋਲੋਂ 1,95,500 ਰੁਪਏ ਦੇ ਪੰਜ ਸੌ ਦੇ ਨੋਟ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ 'ਤੇ ਖੁਲਾਸਾ ਹੋਇਆ ਕਿ ਇਹ ਸਾਰੇ ਜਾਅਲੀ ਨੋਟ ਅੰਤਰਰਾਸ਼ਟਰੀ ਸਮੱਗਲਰ ਦੀਪਕ ਮੰਡਲ ਦੇ ਕਿਸੇ ਰਿਸ਼ਤੇਦਾਰ ਤੋਂ ਲੈ ਕੇ ਆਏ ਸਨ। ਦੇਸ਼ ਵਿਚ ਜਾਅਲੀ ਕਰੰਸੀ ਗਰੋਹ ਦਾ ਜਾਲ ਕਿਸ ਤਰ੍ਹਾਂ ਵਿਛਾਇਆ ਜਾ ਰਿਹਾ ਹੈ, ਇਸ ਦਾ ਪਤਾ ਹਾਲ ਹੀ ਵਿਚ ਦੇਹਰਾਦੂਨ ਤੋਂ ਸਾਹਮਣੇ ਆਈ ਇੱਕ ਘਟਨਾ ਤੋਂ ਲੱਗਿਆ।

ਇਸ ਤਹਿਤ ਪੁਲਿਸ ਨੇ ਦੂਨ ਤੋਂ ਵੱਖ-ਵੱਖ ਰਾਜਾਂ ਵਿਚ ਜਾਅਲੀ ਨੋਟ ਚਲਾਉਣ ਵਾਲੇ ਦੋ ਬਦਮਾਸ਼ਾਂ ਨੂੰ ਨਕਲੀ ਨੋਟਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 500 ਰੁਪਏ ਦੇ 18 ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਦੇ ਸਬੰਧ ਅੰਤਰਰਾਜੀ ਗਰੋਹਾਂ ਨਾਲ ਹਨ।