PM Modi: PM ਮੋਦੀ ਨੇ ਲੇਪਚਾ 'ਚ ਸੁਰੱਖਿਆ ਬਲਾਂ ਨਾਲ ਮਨਾਈ ਦੀਵਾਲੀ, ਫੌਜੀਆਂ ਦੇ ਅਟੁੱਟ ਸਾਹਸ ਦੀ ਕੀਤੀ ਤਾਰੀਫ਼ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ "ਸਾਡੇ ਸੁਰੱਖਿਆ ਬਲਾਂ ਦਾ ਹੌਂਸਲਾ ਅਟੁੱਟ ਹੈ।

PM Modi celebrated Diwali with security forces in Lepcha

ਲੇਪਚਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਲੇਪਚਾ ਵਿਚ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਦੇ ਅਟੁੱਟ ਸਾਹਸ ਦੀ ਤਾਰੀਫ਼ ਕੀਤੀ। ਮੋਦੀ ਐਤਵਾਰ ਸਵੇਰੇ ਲੇਪਚਾ ਪਹੁੰਚੇ। ਉਨ੍ਹਾਂ ਨੇ ਜਵਾਨਾਂ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਉਨ੍ਹਾਂ ਨੂੰ ਮਠਿਆਈ ਖਿਲਾਉਂਦੇ ਵੀ ਨਜ਼ਰ ਆ ਰਹੇ ਹਨ। 

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਹਿਮਾਚਲ ਪ੍ਰਦੇਸ਼ ਦੇ ਲੇਪਚਾਂ ਵਿਚ ਸਾਡੇ ਬਹਾਦਰ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਉਣਾ ਡੂੰਘੀਆਂ ਭਾਵਨਾਵਾਂ ਅਤੇ ਮਾਣ ਨਾਲ ਭਰਿਆ ਅਨੁਭਵ ਸਾਬਤ ਹੋਇਆ।"ਉਹਨਾਂ ਨੇ ਲਿਖਿਆ ਕਿ "ਸਾਡੀ ਕੌਮ ਦੇ ਰਾਖੇ, ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ, ਆਪਣੇ ਸਮਰਪਣ ਨਾਲ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਦੇ ਹਨ।" 

ਪ੍ਰਧਾਨ ਮੰਤਰੀ ਨੇ ਕਿਹਾ ਕਿ "ਸਾਡੇ ਸੁਰੱਖਿਆ ਬਲਾਂ ਦਾ ਹੌਂਸਲਾ ਅਟੁੱਟ ਹੈ। ਉਨ੍ਹਾਂ ਦੀ ਕੁਰਬਾਨੀ ਅਤੇ ਸਮਰਪਣ ਸਭ ਤੋਂ ਦੂਰ-ਦੁਰਾਡੇ ਖੇਤਰਾਂ ਵਿਚ, ਆਪਣੇ ਪਿਆਰਿਆਂ ਤੋਂ ਦੂਰ, ਸਾਨੂੰ ਸੁਰੱਖਿਅਤ ਰੱਖਦਾ ਹੈ।" ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਨਾਇਕਾਂ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ, ਜੋ ਬਹਾਦਰੀ ਅਤੇ ਲਚਕੀਲੇਪਣ ਦੇ ਸੰਪੂਰਨ ਪ੍ਰਤੀਕ ਹਨ। 

ਇਸ ਤੋਂ ਪਹਿਲਾਂ ਮੋਦੀ ਨੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ। 2014 'ਚ ਸੱਤਾ 'ਚ ਆਉਣ ਤੋਂ ਬਾਅਦ ਮੋਦੀ ਦੀਵਾਲੀ ਮਨਾਉਣ ਲਈ ਫੌਜੀ ਅਦਾਰਿਆਂ ਦਾ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ 2014 ਵਿੱਚ ਸਿਆਚਿਨ ਗਲੇਸ਼ੀਅਰ ਵਿਚ ਸੈਨਿਕਾਂ ਨਾਲ ਦੀਵਾਲੀ ਮਨਾਈ ਸੀ।

ਅਗਲੇ ਸਾਲ, ਪਾਕਿਸਤਾਨ ਨਾਲ 1965 ਦੀ ਜੰਗ ਦੀ 50ਵੀਂ ਵਰ੍ਹੇਗੰਢ 'ਤੇ, ਉਹਨਾਂ ਨੇ ਪੰਜਾਬ ਵਿੱਚ ਤਿੰਨ ਯਾਦਗਾਰਾਂ ਦਾ ਦੌਰਾ ਕੀਤਾ ਜਿੱਥੇ ਭਾਰਤੀ ਹਥਿਆਰਬੰਦ ਸੈਨਾਵਾਂ ਨੇ ਭਿਆਨਕ ਲੜਾਈਆਂ ਲੜੀਆਂ ਜੋ ਦੇਸ਼ ਦੀ ਜਿੱਤ ਲਈ ਮਹੱਤਵਪੂਰਨ ਸਾਬਤ ਹੋਈਆਂ। 2016 ਵਿਚ, ਮੋਦੀ ਨੇ ਚੀਨ ਦੀ ਸਰਹੱਦ ਨੇੜੇ ਸੁਮਦੋਹ ਵਿਖੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ), ਡੋਗਰਾ ਸਕਾਊਟਸ ਅਤੇ ਫੌਜ ਦੇ ਜਵਾਨਾਂ ਨੂੰ ਮਿਲਣ ਲਈ ਹਿਮਾਚਲ ਪ੍ਰਦੇਸ਼ ਦੀ ਯਾਤਰਾ ਕੀਤੀ ਸੀ। ਮੋਦੀ 2017 ਵਿਚ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿਚ ਸਨ, ਜਦੋਂ ਕਿ 2018 ਵਿਚ ਉਹ ਉੱਤਰਾਖੰਡ ਦੇ ਹਰਸੀਲ ਵਿਚ ਦੀਵਾਲੀ ਮਨਾਉਣ ਤੋਂ ਬਾਅਦ ਕੇਦਾਰਨਾਥ ਗਏ ਸਨ।  

2019 'ਚ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੇ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਦੀਵਾਲੀ ਮਨਾਈ। 2020 ਵਿਚ, ਦੀਵਾਲੀ ਮੌਕੇ, ਉਹ ਲੌਂਗੇਵਾਲਾ ਸਰਹੱਦੀ ਚੌਕੀ 'ਤੇ ਸੀ ਅਤੇ 2021 ਵਿਚ, ਉਹਨਾਂ ਨੇ ਨੌਸ਼ਹਿਰਾ ਵਿਚ ਸੈਨਿਕਾਂ ਨਾਲ ਤਿਉਹਾਰ ਮਨਾਇਆ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਕਾਰਗਿਲ ਵਿਚ ਹਥਿਆਰਬੰਦ ਬਲਾਂ ਨਾਲ ਦੀਵਾਲੀ ਮਨਾਈ ਸੀ।