Dal Lake Fire: ਡਲ ਝੀਲ 'ਚ ਲੱਗੀ ਭਿਆਨਕ ਅੱਗ, ਤਿੰਨ ਸੈਲਾਨੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Dal Lake Fire: ਕਈ ਕਿਸ਼ਤੀਆਂ ਸੜ ਕੇ ਹੋਈਆਂ ਸੁਆਹ

Terrible fire broke out in Dal Lake,

ਜੰਮੂ-ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਕੇਂਦਰ ਡਲ ਝੀਲ 'ਚ ਚੱਲ ਰਹੀ ਹਾਊਸਬੋਟ 'ਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ, ਜਿਸ 'ਚ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ। ਅੱਗ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ। ਸੜੀ ਹੋਈ ਹਾਊਸਬੋਟ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ’ਚ ਦੁਪਹੀਆ ਮੁਫ਼ਤ ਪਾਰਕਿੰਗ ਪਹਿਲੀ ਦਸੰਬਰ ਤੋਂ, ਮੇਅਰ ਨੇ ਕੀਤਾ ਐਲਾਨ

ਅਧਿਕਾਰੀਆਂ ਨੇ ਦੱਸਿਆ ਕਿ ਘਾਟ ਨੰਬਰ ਨੌਂ ਨੇੜੇ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮ੍ਰਿਤਕਾਂ 'ਚ ਇਕ ਪੁਰਸ਼ ਅਤੇ ਇਕ ਔਰਤ ਸ਼ਾਮਲ ਹੈ, ਜਦਕਿ ਤੀਜੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ: Diwali Special : ਬਰਤਾਨੀਆਂ ਦੇ ਇਕ ਪਿੰਡ ਦੀ ਦੀਵਾਲੀ! ਤੇ ਸਾਡੀ ਘਰ-ਘਰ ਦੀ ਦੀਵਾਲੀ!!  

ਅਧਿਕਾਰੀਆਂ ਮੁਤਾਬਕ ਅੱਗ 'ਚ ਪੰਜ ਹਾਊਸਬੋਟਸ ਅਤੇ ਇੰਨੀ ਹੀ ਗਿਣਤੀ 'ਚ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਆਪਣੇ ਇਤਿਹਾਸਕ ਮਹੱਤਵ ਅਤੇ ਸੱਭਿਆਚਾਰਕ ਮਹੱਤਵ ਲਈ ਜਾਣੇ ਜਾਂਦੇ ਕੁਝ ਹਾਊਸਬੋਟ ਅੱਗ ਦੇ ਸਮੇਂ ਝੀਲ ਦੇ ਕੰਢੇ ਖੜ੍ਹੇ ਸਨ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀ ਵਿਸ਼ੇਸ਼ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਇਆ ਜਾ ਸਕਿਆ।