Red Fort blast : ਦਿੱਲੀ ਪੁਲਿਸ ਲਾਲ ਰੰਗ ਦੀ ਫੋਰਡ ਈਕੋ ਸਪੋਰਟ ਕਾਰ ਦੀ ਭਾਲ ’ਚ ਜੁਟੀ
ਸ਼ੱਕੀਆਂ ਕੋਲ ਆਈ-20 ਤੋਂ ਇਲਾਵਾ ਇਕ ਲਾਲ ਰੰਗ ਦੀ ਫੋਰਡ ਕਾਰ ਵੀ ਸੀ
Red Fort blast: Delhi Police searching for red Ford EcoSport car
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਧਮਾਕਾ ਮਾਮਲੇ ਨਾਲ ਜੁੜੀ ਇੱਕ ਸ਼ੱਕੀ ਲਾਲ ਫੋਰਡ ਈਕੋਸਪੋਰਟ ਕਾਰ ਦਾ ਪਤਾ ਲਗਾਉਣ ਲਈ ਰਾਸ਼ਟਰੀ ਰਾਜਧਾਨੀ ਦੇ ਸਾਰੇ ਪੁਲਿਸ ਥਾਣਿਆਂ, ਚੌਕੀਆਂ ਅਤੇ ਸਰਹੱਦੀ ਚੌਕੀਆਂ ਨੂੰ ਅਲਰਟ ਜਾਰੀ ਕੀਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਸ਼ੱਕੀਆਂ ਕੋਲ ਇਕ ਆਈ-20 ਕਾਰ ਤੋਂ ਇਲਾਵਾ ਲਾਲ ਰੰਗ ਦੀ ਫੋਰਡ ਇਕੋਸਪੋਰਟ ਕਾਰ ਵੀ ਸੀ।
ਕਾਰ ਦਾ ਪਤਾ ਲਗਾਉਣ ਲਈ ਦਿੱਲੀ ਪੁਲਿਸ ਦੀ ਪੰਜ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵੱਲੋਂ ਲਾਲ ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਜਦਕਿ ਗੁਆਂਢੀ ਸੂਬੇ ਹਰਿਆਣਾ ਅਤੇ ਉਤਰ ਪ੍ਰਦੇਸ਼ ਦੀ ਪੁਲਿਸ ਨੂੰ ਵੀ ਇਸ ਲਾਲ ਰੰਗ ਦੀ ਕਾਰ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ।