ਮਾਇਆਵਤੀ ਦਾ ਵੱਡਾ ਐਲਾਨ, ਰਾਜਸਥਾਨ 'ਚ ਕਾਂਗਰਸ ਨੂੰ ਲੋੜ ਪਈ ਤਾਂ ਭਸਪਾ ਦੇਵੇਗੀ ਸਪਰਥਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਧਾਨ ਸਭਾ ਚੋਣ 'ਚ ਕਾਂਗਰਸ ਨੂੰ ਹੁਣੇ ਵੀ ਬਹੁਮਤ ਲਈ ਇਕ ਸੀਟ ਦੀ ਜ਼ਰੂਰਤ ਹੈ। ਅਜਿਹੇ 'ਚ ਬਸਪਾ ਮੁੱਖ ਮਾਇਆਵਤੀ ਨੇ ਵੀ ਕਾਂਗਰਸ ਨੂੰ ਸਮਰਥਨ ਦੇਣ ਦੇਣ ਦਾ ...

MayaWati

ਨਵੀਂ ਦਿੱਲੀ (ਭਾਸ਼ਾ): ਰਾਜਸਥਾਨ ਵਿਧਾਨ ਸਭਾ ਚੋਣ 'ਚ ਕਾਂਗਰਸ ਨੂੰ ਹੁਣੇ ਵੀ ਬਹੁਮਤ ਲਈ ਇਕ ਸੀਟ ਦੀ ਜ਼ਰੂਰਤ ਹੈ। ਅਜਿਹੇ 'ਚ ਬਸਪਾ ਮੁੱਖ ਮਾਇਆਵਤੀ ਨੇ ਵੀ ਕਾਂਗਰਸ ਨੂੰ ਸਮਰਥਨ ਦੇਣ ਦੇਣ ਦਾ ਐਲਾਨ ਕਰ ਦਿਤਾ ਹੈ। ਰਾਜਸਥਾਨ 'ਚ ਕਾਂਗਰਸ ਦੇ ਸਮਰਥਨ 'ਤੇ ਮਾਇਆਵਤੀ ਨੇ ਕਿਹਾ ਕਿ ਜੇਕਰ ਰਾਜਸਥਾਨ 'ਚ ਕਾਂਗਰਸ ਨੂੰ ਲੋੜ ਪਈ ਤਾਂ ਬਸਪਾ ਸਮਰਥਨ ਨੂੰ ਤਿਆਰ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ 'ਚ ਵੀ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤੀ ਹੈ। 

ਦੱਸ ਦਈਏ ਕਿ ਰਾਜਸਥਾਨ 'ਚ ਬਸਪਾ ਨੂੰ 6 ਸੀਟਾਂ ਮਿਲੀਆਂ ਹਨ ਅਤੇ ਕਾਂਗਰਸ 99 ਸੀਟਾਂ ਪਾ ਕੇ ਬਹੁਮਤ ਤੋਂ 1ਸੀਟ ਘੱਟ 'ਤੇ ਹੈ। ਮਾਇਆਵਤੀ ਨੇ ਕਿਹਾ ਸਾਡੀ ਪਾਰਟੀ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਚੋਣ ਲੜੀ ਸੀ। ਇਸ ਮਕਸਦ ਦੇ ਨਾਲ ਕਾਂਗਰਸ ਦੀ ਵਿਚਾਰਧਾਰਾ ਤੋਂ ਮੇਲ ਨਾ ਖਾਣ ਦੇ ਬਾਵਜੂਦ ਕਾਂਗਰਸ ਦਾ ਸਮਰਥਨ ਕਰੇਗੀ। ਰਾਜਸਥਾਨ ਵਿਧਾਨਸਭਾ ਚੋਣ ਨਤੀਜੇ ਤੋਂ ਬਾਅਦ ਕਾਂਗਰਸ ਨੇ ਅੱਜ (12 ਦਸੰਬਰ )  ਜੈਪੁਰ 'ਚ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ।

ਇਸ ਬੈਠਕ 'ਚ ਵਿਧਾਇਕ ਦਲ ਨੇਤਾ ਸਹਿਤ ਹੋਰ ਮੁੱਦੀਆਂ 'ਤੇ ਚਰਚਾ ਹੋਵੇਗੀ। ਪਾਰਟੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਹੁਦੇ 'ਤੇ ਅੰਤਮ ਫੈਸਲਾ ਪਾਰਟੀ ਕਰੇਗਾ ਪਰ ਇਸ ਬਾਰੇ ਬੁੱਧਵਾਰ ਸ਼ਾਮ ਤੱਕ ਫੈਸਲਾ ਹੋਣ ਦੀ ਪੂਰੀ ਸੰਭਾਵਨਾ ਹੈ। ਰਾਜਸਥਾਨ 'ਚ ਕਾਂਗਰਸ ਨੇ ਰਾਜਪਾਲ ਨੂੰ  ਸ਼ਾਮ 7 ਵਜੇ ਮਿਲਣ ਦਾ ਸਮਾਂ ਮੰਗਿਆ ਹੈ। ਮੰਨਿਆ ਜਾ ਰਿਹਾ ਹੈ ਕਾਂਗਰਸ ਪ੍ਰਦੇਸ਼ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।

ਦੂਜੇ ਪਾਸੇ ਰਾਜਸਥਾਨ ਵਿਧਾਨਸਭਾ ਚੋਣਾਂ 'ਚ ਬੀਜੇਪੀ ਨੂੰ 73 ਸੀਟਾਂ 'ਤੇ ਸੰਤੋਸ਼ ਕਰਨਾ ਪਿਆ ਹੈ, ਉਥੇ ਹੀ ਜੇਕਰ ਹੋਰ ਦਲਾਂ ਦੀ ਗੱਲ ਕਰੀਏ ਤਾਂ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 6 ਸੀਟਾਂ ਮਿਲੀਆਂ ਹਨ। ਕਮਿਊਨਿਸਟ ਪਾਰਟੀ ਆਫ ਇੰਡਿਆ (ਮਾਰਕਸਵਾਦੀ)  ਨੂੰ 2 ਸੀਟਾਂ ਮਿਲੀਆਂ ਹਨ। ਉਥੇ ਹੀ ਭਾਰਤੀ ਟ੍ਰਾਇਬਲ ਪਾਰਟੀ ਨੂੰ 2, ਰਾਸ਼ਟਰੀ ਲੋਕ ਦਲ ਨੂੰ 1 ਅਤੇ ਰਾਸ਼ਟਰੀਏ ਲੋਕੰਤਰਿਕ ਪਾਰਟੀ ਨੂੰ 3 ਸੀਟਾਂ ਮਿਲੀ ਹਨ। ਇਸ ਤੋਂ ਇਲਾਵਾ ਇਨ੍ਹਾਂ ਚੋਣਾ 'ਚ 13 ਅਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।

ਕਾਂਗਰਸ  ਦੇ ਪ੍ਰਦੇਸ਼ ਪ੍ਰਭਾਰੀ ਅਵਿਨਾਸ਼ ਪੰਡਿਤ ਨੇ ਦੱਸਿਆ ਕਿ ਪਾਰਟੀ ਵਿਧਾਇਕ ਦਲ ਦੀ ਬੈਠਕ ਬੁੱਧਵਾਰ ਸਵੇਰੇ 11 ਵਜੇ ਸਟੇਟ ਹੈਡਕੁਆਟਰ 'ਚ ਹੋਵੇਗੀ।ਇਸ 'ਚ ਵਿਧਾਇਕਾਂ ਦੀ ਰਾਏ ਲਈ ਜਾਵੇਗੀ ਅਤੇ ਪਾਰਟੀ ਪ੍ਰਧਾਨ ਨੂੰ ਜਾਣੂ ਕਰਾਇਆ ਜਾਵੇਗਾ ਜਿਸ ਤੋਂ ਬਾਅਦ ਸ਼ਾਮ ਨੂੰ ਦੌਬਾਰਾ ਬੈਠਕ ਹੋਵੇਗੀ ਜਿਸ 'ਚ ਮੁੱਖ ਮੰਤਰੀ ਦਾ ਨਾਮ ਤੈਅ ਹੋ ਸਕਦਾ ਹੈ।