ਇਮਰਾਨ ਸਰਕਾਰ ਦੀ ਸਾਜਿਸ਼ ਦਾ ਵੱਡਾ ਖੁਲਾਸਾ, ਕਸ਼ਮੀਰ 'ਚ ਨਵਾਂ ਵੱਖਵਾਦੀ ਗੁੱਟ ਬਣਾ ਰਿਹੈ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੁਫਿਆ ਏਜੰਸੀਆਂ ਨੇ ਸਰਕਾਰ ਨੂੰ ਭੇਜੀ ਇਕ ਰਿਪੋਰਟ 'ਚ ਕਿਹਾ ਹੈ ਕਿ ਦਿੱਲੀ 'ਚ ਸਤੀਥ ਪਾਕਿਸਤਾਨ ਹਾਈ ਕਮੀਸ਼ਨ ਭਾਰਤ ਦੇ ਖਿਲਾਫ ਇਕ ਵੱਡੀ ਸਾਜਿਸ਼ 'ਚ ਲਗਾ ਹੋਇਆ ...

Pakistan making a separatist group

ਨਵੀਂ ਦਿੱਲੀ (ਭਾਸ਼ਾ): ਖੁਫਿਆ ਏਜੰਸੀਆਂ ਨੇ ਸਰਕਾਰ ਨੂੰ ਭੇਜੀ ਇਕ ਰਿਪੋਰਟ 'ਚ ਕਿਹਾ ਹੈ ਕਿ ਦਿੱਲੀ 'ਚ ਸਤੀਥ ਪਾਕਿਸਤਾਨ ਹਾਈ ਕਮੀਸ਼ਨ ਭਾਰਤ ਦੇ ਖਿਲਾਫ ਇਕ ਵੱਡੀ ਸਾਜਿਸ਼ 'ਚ ਲਗਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਅਪਣੇ ਹਾਈ ਕਮੀਸ਼ਨ ਦੀ ਮਦਦ ਨਾਲ ਕਸ਼ਮੀਰ 'ਚ ਯੂਥ ਵਿੰਗ ਫ਼ਾਰ ਫਰੀਡਮ ਨਾਮ ਤੋਂ ਇਕ ਨਵਾਂ ਗਰੁਪ ਬਣਾਉਣ 'ਚ ਲਗਾ ਹੋਇਆ ਹੈ।

ਪਾਕਿਸਤਾਨ ਇਸ ਨਵੇਂ ਗਰੁਪ ਦੇ ਜ਼ਰੀਏ ਭਾਰਤ ਖਿਲਾਫ ਕਸ਼ਮੀਰ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੀ ਸਾਜ਼ਿਸ਼ ਰੱਚ ਰਿਹਾ ਹੈ। ਏਜੰਸੀਆਂ ਦੀਆਂ ਮੰਨੀਏ ਤਾਂ ਨਵਾਂ ਗਰੁਪ ਬਣਾਉਣ ਨੂੰ ਲੈ ਕੇ ਪਾਕਿਸਤਾਨ ਹਾਈ ਕਮੀਸ਼ਨ 'ਚ ਕਈ ਬੈਠਕ ਹੋ ਚੁੱਕੀ ਹੈ ਜਦੋਂ ਤੋਂ ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਆਈ ਹੈ,ਉਸ ਤੋਂ ਬਾਅਦ ਤੋਂ ਹੀ ਕਸ਼ਮੀਰ  ਨੂੰ ਲੈ ਕੇ ਇਸ ਨਵੀਂ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ।

ਗ੍ਰਹਿ ਮੰਤਰਾਲਾ ਨਾਲ ਜੁੜੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਸੀ ਇਹ ਪਤਾ ਕਰ ਰਹੇ ਹਾਂ ਕਿ ਯੂਥ ਵਿੰਗ ਫ਼ਾਰ ਫਰੀਡਮ ਲਈ ਕਿਸ ਕਸ਼ਮੀਰੀ ਵੱਖਵਾਦੀਆਂ ਨਾਲ ਪਾਕਿਸਤਾਨ ਹਾਈਕਮੀਸ਼ਨ ਸੰਪਰਕ 'ਚ ਹੈ ਅਤੇ ਹੁਣ ਤੱਕ ਇਸ ਗਰੁਪ 'ਚ ਕਿਹੜੇ-ਕਿਹੜੇ ਲੋਕਾਂ ਨੂੰ ਜੋੜਿਆ ਜਾ ਚੁੱਕਿਆ ਹੈ।
ਸੂਤਰਾਂ ਮੁਤਾਬਕ ਪਾਕਿਸਤਾਨ ਚੁਪ-ਚੁਪਿਤੇ ਇਸ ਸੰਗਠਨ ਨੂੰ ਖੜ੍ਹਾ ਕਰ ਰਿਹਾ ਹੈ ਜਿਸ ਨਾਲ ਇਹ ਪਤਾ ਨਾ ਚੱਲ ਸਕੇ ਕਿ ਕਸ਼ਮੀਰ 'ਚ ਭਾਰਤ ਦੇ ਖਿਲਾਫ ਪ੍ਰਦਰਸ਼ਨ ਦੇ ਪਿੱਛੇ ਉਸਦਾ ਹੱਥ ਹੈ।

ਇਸ ਗਰੁਪ ਦੇ ਜ਼ਰੀਏ ਪਾਕਿਸਤਾਨ ਭਰਤੀ ਸੁਰੱਖਿਆ ਬਲਾਂ ਦੇ ਖਿਲਾਫ ਵੱਡੇ ਵਿਰੋਧ ਦੀ ਤਿਆਰੀ 'ਚ ਲਗਾ ਹੋਇਆ ਹੈ। ਵੇਖਿਆ ਜਾਵੇ ਤਾਂ ਰਾਸ਼ਟਰੀ ਸੁਰੱਖਿਆ ਏਜੰਸੀ ਯਾਨੀ ਐਨਆਈਏ ਨੇ ਕਸ਼ਮੀਰੀ ਵੱਖਵਵਾਦੀ ਆਸਿਆ ਅੰਦਰਾਬੀ ਤੋਂ ਪੁੱਛਗਿਛ ਦੇ ਆਧਾਰ 'ਤੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਵੱਖਵਵਾਦੀਆਂ ਦੀ ਮਦਦ ਨਾਲ ਕਸ਼ਮੀਰ 'ਚ ਸੁਰੱਖਿਆ ਬਲਾਂ 'ਤੇ ਹਮਲੇ ਕਰਵਾ ਰਿਹਾ ਹੈ ਅਤੇ ਕਸ਼ਮੀਰ  ਨੂੰ ਭਾਰਤ ਤੋਂ ਵੱਖ ਕਰਨ ਦੀ ਸਾਜ਼ਿਸ਼ 'ਚ ਲਗਾ ਹੋਇਆ ਹੈ।

ਆਸਿਆ ਅੰਦਰਾਬੀ ਨੇ ਬਕਾਇਦਾ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਕਸ਼ਮੀਰ ਤੋਂ ਮਦਦ ਮੰਗੀ ਸੀ। ਸੁਰੱਖਿਆ ਏਜੰਸੀਆਂ ਮੁਤਾਬਕ ਪਾਕਿਸਤਾਨ, ਯੂਥ ਵਿੰਗ ਫ਼ਾਰ ਫਰੀਡਮ  ਦੇ ਜ਼ਰੀਏ ਕਸ਼ਮੀਰ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ਼ 'ਚ ਲਗਾ ਹੈ। ਉਹ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਆਮ ਕਸ਼ਮੀਰੀ ਭਾਰਤ ਤੋਂ ਵੱਖ ਹੋਣਾ ਚਾਹੁੰਦਾ ਹੈ।