ਕਿਸਾਨ ਨੇ ਭੇਜੀ ਰਾਸ਼ੀ ਪ੍ਰਧਾਨ ਮੰਤਰੀ ਨੂੰ ਸ਼ਰਮਿੰਦਾ ਕਰਨ ਲਈ,ਪਰ ਮੋਦੀ ਕਿਥੇ ਹੁੰਦੇ ਨੇ ਸ਼ਰਮਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਆਜ਼ ਦੀ ਫਸਲ ਦੇ ਉਚਿਤ ਮੁੱਲ ਨਾ ਮਿਲਣ ਤੋਂ ਨਰਾਜ਼ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਕਿਸਾਨ ਸੰਜੈ ਸਾਠੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ ਮਨੀ ...

Narendra Modi

ਨਾਸਿਕ (ਭਾਸ਼ਾ): ਪਿਆਜ਼ ਦੀ ਫਸਲ ਦੇ ਉਚਿਤ ਮੁੱਲ ਨਾ ਮਿਲਣ ਤੋਂ ਨਰਾਜ਼ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਕਿਸਾਨ ਸੰਜੈ ਸਾਠੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ ਮਨੀ ਆਰਡਰ ਨੂੰ ਪੀਐਮਓ ਨੇ ਲੈਣ ਤੋਂ ਇਨਕਾਰ ਕਰ ਦਿਤਾ ਹੈ। ਸੂਚਨਾ ਮੁਤਾਬਕ ਪੀਐਮਓ ਨੇ ਸੰਜੈ ਨੂੰ ਮਨੀ ਆਰਡਰ ਵਾਪਸ ਭੇਜਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਮਨੀ ਆਰਡਰ ਸਵੀਕਾਰ ਨਹੀਂ ਕਰਦੇ ਜੇਕਰ ਉਨ੍ਹਾਂ ਨੂੰ ਪੈਸੇ ਭੇਜਣ ਹੀ ਹੈ ਤਾਂ ਉਹ ਆਰਟੀਜੀਐਸ ਜਾਂ ਫਿਰ ਹੋਰ ਆਨਲਾਈਨ

ਟਰਾਂਸਫਰ ਮਾਧਿਅਮ ਤੋਂ ਪੈਸੇ ਭੇਜੋ। ਪ੍ਰਧਾਨ ਮੰਤਰੀ ਦਫ਼ਤਰ ਦੇ ਮਨੀ ਆਰਡਰ ਨਹੀਂ ਸਵੀਕਾਰ ਕਰਨ ਤੋਂ ਸੰਜੈ ਸਾਠੇ ਕਾਫ਼ੀ ਨਾਰਾਜ਼ ਹੈ। ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਨਹੀਂ ਸਗੋਂ ਪੀਐਮਓ ਦੁਆਰਾ ਰਾਹਤ ਦੀ ਬਜਾਏ ਡਿਜ਼ਿਟਲ ਟਰਾਂਸਫਰ ਦਾ ਵਿਕਲਪ ਦੇਣ ਦਾ ਹੈ। ਖ਼ਬਰ ਦੇ ਮੁਤਾਬਕ ਉਨ੍ਹਾਂ ਨੇ ਕਿਹਾ ਕਿ 'ਜਦੋਂ ਮੈਂ ਪੈਸੇ ਭੇਜੇ ਸਨ ਤਾਂ ਲਗਿਆ ਸੀ ਕਿ ਸ਼ਾਇਦ ਕਿਸਾਨਾਂ ਦਾ ਕੁੱਝ ਭਲਾ ਹੋ ਜਾਵੇਗਾ।'

ਪਤਾ ਹੋ ਕਿ ਨਾਸੀਕ ਦੇ ਨਿਫਾਡ ਤਹਸੀਲ ਦੇ ਸੰਜੈ ਸਾਠੇ ਨੂੰ ਅਪਣੀ 750 ਕਿੱਲੋ ਪਿਆਜ਼ ਦੀ ਫਸਲ ਨੂੰ ਸਿਰਫ 1064 ਰੁਪਏ ਵਿਚ ਵੇਚਣ ਲਈ ਮਜ਼ਬੂਰ ਹੋਣਾ ਪਿਆ ਸੀ। ਜਿਸ ਤੋਂ ਬਾਅਦ ਅਪਣਾ ਵਿਰੋਧ ਦਰਜ ਕਰਵਾਉਣ ਲਈ ਉਨ੍ਹਾਂ ਨੇ ਪਿਆਜ਼ ਵੇਚਣ  ਤੋਂ ਬਾਅਦ ਮਿਲੇ ਪੈਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿਤਾ ਸੀ। ਉਦੋਂ ਉਨ੍ਹਾਂ ਨੇ ਦੱਸਿਆ ਸੀਜ਼ਨ 'ਚ ਉਨ੍ਹਾਂ ਨੇ 750 ਕਿੱਲੋ ਪਿਆਜ਼ ਉਪਜ ਅਤੇ ਉਸ ਨੂੰ ਵੇਚਣ ਨਿਫਾਡ ਥੋਕ ਬਾਜ਼ਾਰ ਗਏ।

ਉੱਥੇ ਪਹਿਲਾਂ ਉਨ੍ਹਾਂ ਨੂੰ 1 ਰੁਪਏ ਪ੍ਰਤੀ ਕਿੱਲੋ ਦੀ ਪੇਸ਼ਕਸ਼ ਕੀਤੀ ਗਈ, ਪਰ ਕਾਫ਼ੀ ਮੋਲ-ਭਾਵ ਤੋਂ ਬਾਅਦ 1.40 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਸੌਦਾ ਤੈਅ ਹੋਇਆ ਅਤੇ ਸਾਠੇ ਨੂੰ 750 ਕਿਲੋਗ੍ਰਾਮ ਪਿਆਜ਼ ਦੀ ਫਸਲ ਸਿਰਫ਼ 1064 ਰੁਪਏ 'ਚ ਵੇਚਣੀ ਪਈ। ਉਨ੍ਹਾਂ ਨੇ ਉਦੋਂ ਦੱਸਿਆ ਸੀ ਕਿ 'ਚਾਰ ਮਹੀਨੇ ਦੀ ਮਿਹਨਤ ਮੈਨੂੰ ਇਹ ਕੀਮਤ ਮਿਲੀ। ਮੈਂ 1064 ਰੁਪਏ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੇ ਅਪਦੇ ਰਾਹਤ ਕੋਸ਼ ਵਿਚ ਦਾਨ ਕਰ ਦਿਤੇ।

ਮੈਨੂੰ ਉਹ ਰਾਸ਼ੀ ਮਨੀਆਰਡਰ ਤੋਂ ਭੇਜਣ ਲਈ 54 ਰੁਪਏ ਵੱਖ ਤੋਂ ਖਰਚ ਕਰਨੇ ਪਏ। ਉਨ੍ਹਾਂਨੇ ਇਹ ਵੀ ਦੱਸਿਆ ਕਿ 'ਮੈਂ ਕਿਸੇ ਰਾਜਨੀਤਕ ਪਾਰਟੀ ਦਾ ਮੁਨਾਇੰਦਗੀ ਨਹੀਂ ਕਰਦਾ ਪਰ ਮੁਸ਼ਕਲਾਂ ਪ੍ਰਤੀ ਸਰਕਾਰ ਦੀ ਬੇਰਹਿਮੀ ਤੋਂ ਨਰਾਜ਼ ਹਾਂ। ਉਨ੍ਹਾਂ ਦੇ ਮਨੀ ਆਰਡਰ ਭੇਜਣ ਦੀ ਖਬਰ ਆਉਣ ਤੋਂ ਬਾਅਦ ਪੀਐਮਓ ਸਰਗਰਮ ਹੋਇਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਗਏ ਸਨ।

ਦੱਸ ਦਈਏ ਕਿ ਮਹਾਰਾਸ਼ਟਰ ਤੋਂ ਲਗਾਤਾਰ ਇਹ ਖ਼ਬਰਾਂ ਆ ਰਹੀ ਹੈ ਕਿ ਇਸ ਖੇਤਰ 'ਚ ਪਿਆਜ਼ ਦੇ ਕਿਸਾਨ ਅਪਣੇ ਉਤਪਾਦ ਨੂੰ ਘੱਟ ਮੁੱਲ 'ਚ ਵੇਚਣ ਨੂੰ ਮਜ਼ਬੂਰ ਹਨ।