ਨਸ਼ਾ ਸਪਲਾਈ ਕਰਨ ਵਾਲੇ ਮੁਲਜਮਾਂ ਨੂੰ ਪੁਲਿਸ ਨੇ ਫੜਿਆ ਰੰਗੇ ਹੱਥੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਤੋਂ ਆਈ ਨਸ਼ੇ ਦੀ ਸਪਲਾਈ ਨੂੰ ਕਰਨਾਲ ਤੋਂ ਯੂਪੀ ਅਤੇ ਕੈਥਲ ਜਿਲ੍ਹੇ.....

Police

ਕਰਨਾਲ (ਭਾਸ਼ਾ): ਮੱਧ ਪ੍ਰਦੇਸ਼ ਤੋਂ ਆਈ ਨਸ਼ੇ ਦੀ ਸਪਲਾਈ ਨੂੰ ਕਰਨਾਲ ਤੋਂ ਯੂਪੀ ਅਤੇ ਕੈਥਲ ਜਿਲ੍ਹੇ ਵਿਚ ਸਪਲਾਈ ਕੀਤਾ ਜਾਣਾ ਸੀ। ਕਰਨਾਲ ਪੁਲਿਸ ਨੇ ਸੂਚਨਾ ਦੇ ਆਧਾਰ ਉਤੇ ਕਰੀਬ 11 ਲੱਖ ਰੁਪਏ ਦੀ 360 ਕਿਲੋਗ੍ਰਾਮ ਡੋਡਾ  ਪੋਸਤ ਨੂੰ ਫੜਿਆ ਹੈ। 6 ਮੁਲਜਮਾਂ ਨੇ ਇਸ ਨਸ਼ੇ ਦੀ ਸਪਲਾਈ ਨੂੰ ਨਗਲਾ ਮੇਘਾ  ਦੇ ਟਿਊਬਵੈਲ ਦੇ ਕੋਠੇ ਦੇ ਨੇੜੇ ਪਰਾਲੀ ਦੇ ਹੇਠਾਂ ਛਪਾਇਆ ਹੋਇਆ ਸੀ। ਡਿਟੇਕਟਿਵ ਸਟਾਫ਼ ਕਰਨਾਲ ਦੇ ਇੰਨਚਾਰਜ ਨਿਰੀਸ਼ਕ ਵਿਰੇਂਦਰ ਰਾਣਾ ਨੇ ਟੀਮ ਦੇ ਨਾਲ ਤਿੰਨ ਮੁਲਜਮਾਂ ਨੂੰ ਫੜ ਲਿਆ ਹੈ। ਸਾਰੇ ਮੁਲਜਮਾਂ ਨੂੰ 6 ਦਿਨ ਦੇ ਰਿਮਾਂਡ ਉਤੇ ਲਿਆ ਹੈ।

ਐਸਪੀ ਸੁਰੇਂਦਰ ਸਿੰਘ ਭੌਰਿਆ ਨੇ ਦੱਸਿਆ ਕਿ ਸੂਚਨਾ ਸੀ ਕਿ 6 ਵਿਅਕਤੀ ਬਹੁਤ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਦਾ ਕਾਰਜ ਕਰ ਰਹੇ ਹਨ, ਜੋ ਡੋਡਾ ਪੋਸਤ ਨੂੰ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਹਨ ਅਤੇ ਡੇਰਾ ਗੋਵਿੰਦ ਪਿੰਡ ਨਗਲਾ ਮੇਘਾ ਵਿਚ ਇਕ ਟਿਊਬਵੇਲ ਦੇ ਕੋਲ ਖੇਤਾਂ ਵਿਚ ਲੱਗੇ ਪਰਾਲੀ ਦੇ ਢੇਰ ਵਿਚ ਦੱਬ ਕੇ ਰੱਖਿਆ ਗਿਆ ਹੈ। ਪੁਲਿਸ ਟੀਮ ਨੂੰ ਦੇਖ ਕੇ ਮੁਲਜਮ ਉਥੇ ਤੋਂ ਖਿਸਕਣ ਲੱਗੇ। ਟੀਮ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਪਰਾਲੀ ਹਟਾ ਕੇ ਦੇਖਿਆ ਤਾਂ ਉਥੇ ਤੋਂ 24 ਕੱਟੇ ਡੋਡੇ ਪੋਸਤ ਦੇ ਬਰਾਮਦ ਹੋਏ।ਐਸਪੀ ਨੇ ਦੱਸਿਆ ਕਿ ਮੁਢਲੀ ਪੁੱਛ-ਗਿੱਛ ਵਿਚ ਆਰੋਪੀਆਂ ਨੇ ਕਬੂਲਿਆ ਕਿ ਉਹ ਯੂਪੀ ਅਤੇ ਕੈਥਲ ਜਿਲ੍ਹੇ ਵਿਚ ਸਪਲਾਈ

ਕਰਨ ਵਾਲੇ ਸਨ। ਰਿਮਾਂਡ ਉਤੇ ਹਰ ਪਹਿਲੂ ਉਤੇ ਕਾਰਜ ਕੀਤਾ ਜਾਵੇਗਾ। ਪੁਲਿਸ ਟੀਮ ਦੁਆਰਾ 6 ਮੁਲਜਮਾਂ ਨੂੰ ਵਿਕਰਮ ਵਾਸੀ ਡੇਰਾ ਗੋਵਿੰਦਪੁਰਾ ਪਿੰਡ ਨਗਲਾ ਮੇਘਾ, ਸਿੰਗਾਰਾ ਸਿੰਘ ਵਾਸੀ ਨਹਿਰ ਕਲੋਨੀ ਚੀਕੀਆ ਜਿਲ੍ਹਾ ਕੈਥਲ, ਗੁਰਦਿਆਲ ਸਿੰਘ ਉਰਫ ਹਰਦਿਆਲ ਸਿੰਘ ਵਾਸੀ ਗਲੀ ਨੰਬਰ-17 ਕਰਨ ਵਿਹਾਰ ਕਰਨਾਲ, ਸੁਖਾ ਸਿੰਘ ਵਾਸੀ ਮਾਜਰੀ ਜਿਲ੍ਹਾ ਕੈਥਲ, ਦਿਲਬਾਗ ਸਿੰਘ ਵਾਸੀ ਡੱਕਾ ਜਿਲ੍ਹਾ ਕੈਥਲ ਅਤੇ ਬਲਰਾਜ ਸਿੰਘ ਵਾਸੀ ਕਲਵੇੜੀ ਜਿਲ੍ਹਾ ਕਰਨਾਲ ਦੇ ਵਿਰੁਧ ਮਧੁਬਨ ਥਾਣੇ ਵਿਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਹੈ।