ਜਾਣੋ, 2019 ਵਿਚ ਭਾਰਤ 'ਚ ਸੱਭ ਤੋਂ ਜਿਆਦਾ ਕੀ ਕੀਤਾ ਗਿਆ Search
Google ਨੇ ਬੁੱਧਵਾਰ ਨੂੰ ਸੂਚੀ ਕੀਤੀ ਜਾਰੀ
ਨਵੀਂ ਦਿੱਲੀ : ਗੂਗਲ ਨੇ ਬੁੱਧਵਾਰ ਨੂੰ ਸਾਲ 2019 ਵਿਚ ਆਪਣੇ ਪਲੈਟਫਾਰਮ 'ਤੇ ਸੱਭ ਤੋਂ ਜਿਆਦਾ ਸਰਚ ਕੀਤੇ ਗਏ ਵਿਸ਼ਿਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ ਕ੍ਰਿਕਟ ਵਿਸ਼ਵ ਕੱਪ ਸੱਭ ਤੋਂ ਟੋਪ 'ਤੇ ਰਿਹਾ ਜਦਕਿ ਦੂਜੇ ਨੰਬਰ 'ਤੇ ਲੋਕਸਭਾ ਚੋਣਾਂ ਰਹੀਆਂ। ਟੋਪ-10 ਸਰਚਿੰਗ ਸੂਚੀ ਵਿਚ 4 ਫਿਲਮਾਂ ਸ਼ਾਮਲ ਹਨ। ਇਨ੍ਹਾਂ ਵਿਚ 3 ਹਾਲੀਵੁੱਡ ਦੀਆਂ ਹਨ। ਇਸ ਸੂਚੀ ਦੇ ਜਰੀਏ ਗੂਗਲ ਨੇ ਦੱਸਿਆ ਕਿ ਇਸ ਸਾਲ ਭਾਰਤ ਸਮੇਤ ਦੁਨੀਆਂ ਵਿਚ ਕੀ-ਕੀ ਸਰਚ ਕੀਤਾ ਗਿਆ। ਸਰਚ ਇੰਜਨ ਨੇ ਇਸ ਦਾ ਵੀਡੀਓ ਵੀ ਜਾਰੀ ਕੀਤਾ ਹੈ।
2019 ਵਿਚ ਟੋਪ-10 ਸਰਚ ਕੀਤੇ ਗਏ ਵਿਸ਼ੇ ਇਸ ਤਰ੍ਹਾਂ ਹਨ:
ਕ੍ਰਿਕਟ ਵਿਸ਼ਵ ਕੱਪ, ਲੋਕਸਭਾ ਚੋਣਾਂ, ਚੰਦਰਯਾਨ-2, ਕਬੀਰ ਸਿੰਘ, ਏਵੇਂਜਰਸ ਏਂਡਗੇਮ, ਆਰਟੀਕਲ 370, ਨੀਟ ਨਤੀਜੇ, ਜੋਕਰ, ਕੈਪਟਨ ਮਾਰਵਲ, ਪੀਐਮ ਕਿਸਾਨ ਯੋਜਨਾ
ਗੂਗਲ ਨੇ ਸੱਭ ਤੋਂ ਜਿਆਦਾ ਸਰਚ ਕੀਤੇ ਗਏ ਟੋਪ-10 ਗਾਣਿਆ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ ਲੇ ਫੋਟੋ ਲੇ, ਤੇਰੀ ਮੇਰੀ ਕਹਾਣੀ, ਤੇਰੀ ਪਿਆਰੀ-ਪਿਆਰੀ ਦੋ ਅੱਖੀਆਂ, ਵਾਸਤੇ, ਕੋਕਾ-ਕੋਲਾ ਤੂੰ, ਗੋਰੀ ਤੇਰੀ ਚੁਨਰੀ ਬਾ ਲਾਲ ਰੇ, ਪਲ ਪਲ ਦਿਲ ਕੇ ਪਾਸ, ਲੜਕੀ ਆਂਖ ਮਾਰੇ, ਪਾਇਲਯਾ ਬਜਨੀ ਲਾਡੋ ਪਿਯਾ ਅਤੇ ਕਿਆ ਬਾਤ ਹੈ ਸ਼ਾਮਲ ਹਨ। 2019 ਵਿਚ ਸੱਭ ਤੋਂ ਜਿਆਦਾ ਸਰਚ ਕੀਤੀ ਗਈ ਫਿਲਮਾਂ ਵਿਚ ਕਬੀਰ ਸਿੰਘ, ਏਵੇਂਜਰਸ ਏਂਡਗੇਮ, ਜੋਕਰ, ਕੈਪਟਨ ਮਾਰਵਲ, ਸੂਪਰ-30,ਮਿਸ਼ਨ ਮੰਗਲ, ਗਲੀ ਬਵਾਏ, ਵੋਰ, ਹਾਊਸਫੁੱਲ-4 ਅਤੇ ਉਰੀ ਸ਼ਾਮਲ ਹਨ।
2019 ਵਿਚ ਗੂਗਲ 'ਤੇ ਸੱਭ ਤੋਂ ਜਿਆਦਾ ਕ੍ਰਿਕਟ ਵਿਸ਼ਵ ਕੱਪ ਦੇ ਬਾਰੇ ਲੋਕਾਂ ਨੇ ਖੋਜ਼ ਕੀਤੀ। ਇਸ ਤੋਂ ਇਲਾਵਾ ਪ੍ਰੋ ਕਬੱਡੀ ਲੀਗ, ਵਿੰਬਲਡਨ,ਕੋਪਾ ਅਮਰੀਕਾ , ਫ੍ਰੈਂਚ ਓਪਨ , ਸੂਪਰ ਬੋਲ, ਦ ਅਸ਼ੇਜ ,ਯੂਐਸ ਓਪਨ ਅਤੇ ਇੰਡੀਅਨ ਸੁਪਰ ਲੀਗ ਟੋਪ-10 ਸਪੋਰਟਸ ਸਰਚਿੰਗ ਵਿਚ ਰਹੇ।
ਲੋਕ ਸਭਾ ਚੋਣਾਂ ਦੇ ਨਤੀਜੇ, ਚੰਦਰਯਾਨ-2, ਆਰਟੀਕਲ 370 ਦੇ ਨਾਲ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਬਾਰੇ ਵਿਚ ਬਹੁਤ ਖੋਜ਼ ਕੀਤੀ ਗਈ। ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ, ਪੁਲਵਾਮਾ ਹਮਲਾ, ਸਾਈਕਲੋਨ ਫਾਨੀ, ਅਯੁਧਿਆ ਫ਼ੈਸਲਾ, ਐਮਾਜੋਨ ਜੰਗਲਾ ਦੀ ਅੱਗ ਦੀ ਖ਼ਬਰਾਂ ਨੂੰ ਖੂਬ ਸਰਚ ਕੀਤਾ ਗਿਆ।