70 ਦੇ ਹੋਏ ਸੁਪਰਸਟਾਰ ਰਜਨੀਕਾਂਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ ਵਿਚ ਫੈਨ ਫਾਲੋਇੰਗ

Rajinikanth AND PM MODI

ਨਵੀਂ ਦਿੱਲੀ: ਸਾਊਥ ਇੰਡਸਟਰੀ ਵਿਚ ਰੱਬ ਦਾ ਦਰਜਾ ਪ੍ਰਾਪਤ ਕਰਨ ਵਾਲੇ ਮੇਗਾਸਟਾਰ ਰਜਨੀਕਾਂਤ ਸ਼ਨੀਵਾਰ ਨੂੰ ਆਪਣਾ 70 ਵਾਂ ਜਨਮਦਿਨ ਮਨਾ ਰਹੇ ਹਨ। ਰਜਨੀਕਾਂਤ ਨੇ ਆਪਣੀ ਸ਼ੈਲੀ ਅਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾ ਬਣਾਈ ਹੈ।

ਪੂਰੀ ਦੁਨੀਆ ਵਿਚ ਉਹਨਾਂ  ਦੀ ਫੈਨ ਫਾਲੋਇੰਗ ਹੈ। ਖਾਸ ਗੱਲ ਇਹ ਹੈ ਕਿ ਉਹ ਹਰ ਪੀੜ੍ਹੀ ਲਈ ਰੋਲ ਮਾਡਲ ਰਿਹਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦਾ ਬਹੁਤ ਪਿਆਰ ਮਿਲਿਆ ਹੈ। ਅੱਜ ਇਸ ਖਾਸ ਮੌਕੇ ਤੇ ਅਦਾਕਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸਿਤਾਰਿਆਂ ਨੇ ਰਜਨੀਕਾਂਤ ਨੂੰ ਵਧਾਈ ਦਿੱਤੀ ਹੈ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਰਜਨੀਕਾਂਤ ਨੂੰ ਵਧਾਈ ਦਿੰਦੇ ਹੋਏ ਲਿਖਿਆ- ਪਿਆਰੇ ਰਜਨੀਕਾਂਤ ਜੀ, ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ।