ਕਿਸਾਨੀ ਸੰਘਰਸ਼ ਦੀਆਂ ਕੁੱਝ ਵਡਮੁੱਲੀਆਂ ਤਸਵੀਰਾਂ,ਜੋ ਹਮੇਸ਼ਾਂ ਯਾਦ ਰਹਿਣਗੀਆਂ..
ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ
ਨਵੀਂ ਦਿੱਲੀ -(ਨਿਮਰਤ ਕੌਰ )-ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਵਿਚ ਅੰਦੋਲਨ ਜਾਰੀ ਹੈ। ਸਪੋਕਸਮੈਨ ਦੀ ਪੂਰੀ ਟੀਮ ਵੱਲੋਂ ਦਿੱਲੀ ਮੋਰਚੇ ਦੀ ਛੋਟੀ ਤੋਂ ਛੋਟੀ ਖਬਰ ਦਰਸ਼ਕਾਂ ਤੱਕ ਪਹੁੰਚਾਈ ਜਾ ਰਹੀ ਹੈ।
ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨੇ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆ ਰਹੀਂ, ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਇੱਥੋਂ ਜਾਣ ਵਾਲੇ ਨਹੀਂ ਹਨ, ਉਹਨਾਂ ਕਿਹਾ ਕਿ ਖੇਤਾਂ ਵਿਚ ਵੀ ਅੱਧੀ-ਅੱਧੀ ਰਾਤ ਪੈਲੀਆਂ ਦੀ ਰਾਖੀ ਕਰਦੇ ਹਨ ਫਿਰ ਇੱਥੇ ਕਿਉਂ ਨਹੀਂ ਬੈਠ ਸਕਦੇ।
ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ, ਜਿੱਥੇ ਗੰਦਗੀ ਦਿਖਦੀ ਹੈ ਉਸਨੂੰ ਸਾਫ ਕਰਦੇ ਹਨ। ਰਾਊਂਕੇ ਕਲਾਂ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਸਾਡੇ ਉੱਪਰ ਥੋਪ ਦਿੱਤਾ ਸਾਨੂੰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ ਉਹਨਾਂ ਕਿਹਾ ਕਿ ਸੰਗਤ ਦਾ ਢਿੱਡ ਭਰਨ ਲਈ ਪਰਸ਼ਾਦਾ ਬਣਾਉਣ ਦਾ ਪ੍ਰਮਾਤਮਾ ਨੇ ਬਲ ਬਖਸ਼ਿਆ।
ਸਰਪੰਚ ਜੀ ਨੇ ਕਿਹਾ ਕਿ ਅਸੀਂ ਉਸ ਧਰਤੀ ਦੇ ਵਾਰਿਸ ਹਾਂ ਜਿੱਥੇ ਮਹਾਰਾਣੀ ਸਦਾ ਕੌਰ ਨੇ ਜਨਮ ਲਿਆ ਉਹਨਾਂ ਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਕੀਤਾ।ਅੱਜ ਉਹੀਂ ਸਮਾਂ ਸੈਂਕੜੇ ਸਾਲ ਬਾਅਦ ਆਇਆ ਜੋ ਪਹਿਲਾਂ ਮਹਾਰਾਣੀ ਸਦਾ ਕੌਰ ਦੇ ਹਿੱਸੇ ਆਇਆ ਸੀ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਨਾ ,ਤੇ ਅੱਜ ਇਹ ਸਮਾਂ ਸੰਘਰਸ਼ ਦੇ ਹਿੱਸੇ ਆਇਆ ਜਿਸਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕੀਤਾ।
ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਨੇ ਮੋਦੀ ਨੂੰ ਜੰਮ ਕੇ ਲਾਹਣਤਾਂ ਪਾਈਆਂ , ਉਹਨਾਂ ਕਿਹਾ ਕਿ ਇਹੋ ਜਿਹੀ ਸਰਕਾਰ ਨਾ ਪਹਿਲਾਂ ਬਣੀ ਹੈ ਨਾ ਅੱਗੇ ਬਣੇਗੀ।ਉਹਨਾਂ ਕਿਹਾ ਕਿ ਖੱਟਰ ਸਰਕਾਰ ਨੇ ਲਾਈਟ ਵੀ ਬੰਦ ਕਰ ਦਿੱਤੀ ਅਸੀਂ ਇੱਥੇ ਮੋਤੀਆਂ ਲਾ ਕੇ ਬੈਠੇ ਹਾਂ, ਉਹਨਾਂ ਦੱਸਿਆ ਕਿ ਅਸੀਂ ਫੋਨ ਵੀ ਟਰੈਕਟਰਾਂ ਦੇ ਚਾਰਜ ਕਰਦੇ ਹਾਂ।