ਗੋਇਲ ਦੇ ਬਿਆਨ ਨੂੰ ਲੈ ਕੇ ਕਾਂਗਰਸ ਨੇ ਸਰਕਾਰ ’ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੀਤੀ ਮੁਤਾਬਕ ਹਰ ਵਿਰੋਧੀ ਮਾਉਵਾਦੀ ਅਤੇ ਦੇਸ਼ਧੋ੍ਰਹੀ ਹੈ : ਕਾਂਗਰਸ

surjewala

rahul gandhi and modi

ਨਵੀਂ ਦਿੱਲੀ : ਕਾਂਗਰਸ ਨੇ ਕਿਸਾਨਾਂ ਦੇ ਅੰਦੋਲਨ ’ਤੇ ਮਾਉਵਾਦੀ  ਤੱਤਾਂ ਦੇ ਕਬਜ਼ਾ ਕਰਨ ਸਬੰਧੀ ਕੇਂਦਰੀ ਮੰਰਤੀ ਪਿਯੂਸ਼ ਗੋਇਲ ਦੇ ਬਿਆਨ ਨੂੰ ਲੈ ਕੇ ਸਨਿਚਰਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਇਸ ਸਰਕਾਰ ’ਚ ਬੈਠੇ ਲੋਕਾਂ ਦੀ ਨੀਤੀ ਹਰ ਵਿਰੋਧੀ ਨੂੰ ਮਾਉਵਾਦੀ ਅਤੇ ਦੇਸ਼ਧੋ੍ਰਹੀ ਘੋਸ਼ਿਤ ਕਰਨ ਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਅਪਣੇ ਮੰਤਰੀਆਂ ਦੇ ਬਿਆਨਾ ਲਈ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਅਤੇ ਕਿਸਾਨਾਂ ਦੀ ਮੰਗ ਸਵੀਕਾਰ ਕਰਨੀ ਚਾਹੀਦੀ ਹੈ।