ਜਿੰਨਾ ਲੋਕਾਂ ਨੇ ਮੋਦੀ ਨੂੰ ਕੁਰਸੀ 'ਤੇ ਬਿਠਾਇਆ ਉਹ ਥੱਲੇ ਲਾਹੁਣਾ ਵੀ ਜਾਣਦੇ ਨੇ - ਭਾਈ ਬਡਾਲਾ
ਜੇ ਕਿਸਾਨ ਹੈ ਤਾਂ ਜਹਾਨ ਹੈ ਤੇ ਇਸੇ ਕਿਸਾਨ ਲਈ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਚਾਹੀਦੇ ਹਨ
ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ) - ਕਿਸਾਨਾਂ ਦਾ ਦਿੱਲੀ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਅੰਦੋਲਨ ਨੂੰ ਚਹੁੰ ਪਾਸਿਓਂ ਸਮਰਥਨ ਮਿਲ ਰਿਹਾ ਹੈ। ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਬਲਵਿੰਦਰ ਸਿੰਘ ਬਡਾਲਾ ਨੇ ਵੀ ਕਿਸਾਨੀ ਅੰਦੋਲਨ ਵਿਚ ਸ਼ਮੂਲੀਅਤ ਕੀਤੀ ਹੈ। ਬਲਵਿੰਦਰ ਸਿੰਘ ਬਡਾਲਾ ਨੇ ਸਪੋਕਸਮੈਨ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਅੰਦੋਲਨ ਵਿਚ ਆ ਕੇ ਇਹ ਮਹਿਸੂਸ ਹੋ ਰਿਹਾ ਕਿ ਉਹ ਬਾਬ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਦਾ ਸ਼ਹੀਦੀ ਦਿਹਾੜਾ ਤੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਫਿਰਦੇ ਹਾਂ।
ਇਸ ਅੰਦੋਲਨ ਵਿਚ ਜੋ ਨਿੱਕੇ ਬੱਚੇ ਸ਼ਮੂਲੀਅਤ ਕਰ ਰਹੇ ਹਨ ਉਹਨਾਂ ਬਾਰੇ ਬੋਲਦਿਆਂ ਭਾਈ ਬਡਾਲਾ ਨੇ ਕਿਹਾ ਕਿ ਮੋਦੀ ਸਮਝਦਾ ਹੋਣਾ ਕਿ ਜਿੰਨੇ ਵੀ ਮੁੱਢੀ ਭਰ ਲੋਕ ਇੱਥੇ ਆਏ ਹਨ ਉਹਨਾਂ ਨੂੰ ਉਹ ਨੱਥ ਪਾ ਲੈਣਗੇ ਪਰ ਮੋਦੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਜਿੰਨ੍ਹਾਂ ਲੋਕਾਂ ਨੇ ਉਸ ਨੂੰ ਕੁਰਸੀ 'ਤੇ ਬਿਠਾਇਆ ਸੀ ਉਹਨਾਂ ਨੇ ਹੀ ਮੋਦੀ ਨੂੰ ਥੱਲੇ ਲਾਹੁਣਾ ਹੈ। ਉਹਨਾਂ ਕਿਹਾ ਕਿ ਇਹ ਉਹ ਭਵਿੱਖ ਹੈ ਜਿਨ੍ਹਾਂ ਨੇ ਹਿਸਾਬ ਲੈਣਾ ਹੈ ਤੇ ਇਹਨਾਂ ਨੇ ਹੀ ਮੋਦੀ ਸਰਕਾਰ ਦੇ ਸਾਹਮਣੇ ਇਕ ਖੜ੍ਹੀ ਕਰਨੀ ਹੈ ਤੇ ਉਸ ਨੂੰ ਦੱਸਣਾ ਹੈ ਕਿ ਰਾਜ ਤੇ ਇਨਸਾਫ਼ ਕਿਸ ਤਰ੍ਹਾਂ ਕਰੀਦਾ ਹੈ।
ਉਹਨਾਂ ਕਿਹਾ ਕਿ ਜਿੰਨਾ ਸਮਾਂ ਲੋਕਾਂ 'ਤੇ ਜੁਰਮ ਕਰਨ ਵਾਲੇ ਆਉਂਦੇ ਰਹਿਣਗੇ ਉਹਨਾਂ ਸਮਾਂ ਸਾਡੇ ਵਰਗੇ ਵੀ ਉਸ ਨੂੰ ਹਰਾਉਣ ਵਾਲੇ ਪੈਦਾ ਹੁੰਦੇ ਰਹਿਣਗੇ। ਭਾਈ ਬਡਾਲਾ ਜੀ ਦਾ ਕਹਿਣਾ ਹੈ ਕਿ ਅਬਾਦ ਹੈ ਕਿਸਾਨ ਤਾਂ ਅਬਾਦ ਹੈ ਜਹਾਨ ਮਤਲਬ ਕਿ ਕਿਸਾਨ ਨਾਲ ਹੀ ਜਹਾਨ ਅਬਾਦ ਹੈ ਜੇ ਕਿਸਾਨ ਹੈ ਤਾਂ ਜਹਾਨ ਹੈ ਤੇ ਇਸੇ ਕਿਸਾਨ ਲਈ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਜੇ ਇਹ ਲੋਕ ਮੋਦੀ ਨੂੰ ਕੁਰਸੀ 'ਤੇ ਬਿਠਾ ਸਕਦੇ ਹਨ ਤਾਂ ਇਹੀ ਕੁਰਸੀ ਤੋਂ ਲਾਹੁਣਾ ਵੀ ਜਾਣਦੇ ਹਨ।
ਉਹਨਾਂ ਕਿਹਾ ਕਿ ਚਾਹੇ ਕਿਸਾਨ ਕਹਿ ਰਿਹਾ ਕਿ ਇਹ ਸਿਰਫ਼ ਕਿਸਾਨ ਦੀ ਲੜਾਈ ਹੈ ਪਰ ਨਹੀਂ ਕਿਸਾਨ ਕਰ ਕੇ ਹੀ ਸਾਡੀ ਆਰਥਿਕਤਾ ਹੈ ਤੇ ਇਸ ਲਈ ਹਰ ਵਰਗ ਦਾ ਵਿਅਕਤੀ ਇੱਥੇ ਸ਼ਾਮਲ ਹੈ। ਭਾਈ ਬਡਾਲਾ ਜੀ ਦੇ ਇਕ ਸਾਥੀ ਦਾ ਕਹਿਣਾ ਹੈ ਕਿ ਜਦੋਂ ਉਹ ਦਿੱਲੀ ਵੱਲ ਆ ਰਹੇ ਸੀ ਤਾਂ ਉਹਨਾਂ ਨੂੰ ਇੱਥੇ ਆ ਕੇ ਕੁੱਝ ਲੋਕ ਮਿਲੇ ਤੇ ਉਹਨਾਂ ਕਿਹਾ ਕਿ ਦਿੱਲੀ ਵਿਚ ਤਾਂ ਪਿਛਲੇ ਦਿਨਾਂ ਤੋਂ ਅਨਾਉਂਸਮੈਂਟਾਂ ਹੋ ਰਹੀਆਂ ਹਨ ਕਿ ਪੰਜਾਬ ਵੱਲੋਂ ਅਤਿਵਾਦੀ ਆ ਰਹੇ ਹਨ ਤੇ ਵੱਖਵਾਦੀ ਆ ਰਹੇ ਹਨ