Omar Abdullah: ਦਿੱਲੀ ਹਾਈ ਕੋਰਟ ਨੇ ਉਮਰ ਅਬਦੁੱਲਾ ਦੀ ਤਲਾਕ ਪਟੀਸ਼ਨ ਖਾਰਜ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਪਣੀ ਪਤਨੀ ’ਤੇ ਲਾਏ ਸਨ ਬੇਰਹਿਮੀ ਕਰਨ ਦੇ ਦੋਸ਼

Omar Abdullah

Omar Abdullah : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਦੀ ਤਲਾਕ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿਤਾ ਕਿ ਉਨ੍ਹਾਂ ਦੀ ਪਟੀਸ਼ਨ ਵਿਚਾਰਯੋਗ ਨਹੀਂ ਹੈ। ਜਸਟਿਸ ਸੰਜੀਵ ਸਚਦੇਵਾ ਅਤੇ ਜਸਟਿਸ ਵਿਕਾਸ ਮਹਾਜਨ ਦੇ ਬੈਂਚ ਨੇ ਅਬਦੁੱਲਾ ਨੂੰ ਤਲਾਕ ਦੇਣ ਤੋਂ ਇਨਕਾਰ ਕਰਨ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰਖਿਆ। ਹਾਈ ਕੋਰਟ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਵਲੋਂ ਹੇਠਲੀ ਅਦਾਲਤ ਦੇ 2016 ਦੇ ਫੈਸਲੇ ਵਿਰੁਧ ਦਾਇਰ ਅਪੀਲ ’ਚ ਕੋਈ ਯੋਗਤਾ ਨਹੀਂ ਹੈ। 

ਅਬਦੁੱਲਾ ਨੇ ਅਪਣੀ ਪਤਨੀ ਪਾਇਲ ਅਬਦੁੱਲਾ ਤੋਂ ਇਸ ਆਧਾਰ ’ਤੇ ਤਲਾਕ ਦੀ ਮੰਗ ਕੀਤੀ ਹੈ ਕਿ ਪਾਇਲ ਨੇ ਉਸ ਨਾਲ ਬੇਰਹਿਮੀ ਨਾਲ ਸਲੂਕ ਕੀਤਾ ਸੀ। 
ਬੈਂਚ ਨੇ ਕਿਹਾ, ‘‘ਸਾਨੂੰ ਪਰਿਵਾਰਕ ਅਦਾਲਤ ਦੇ ਇਸ ਨਜ਼ਰੀਏ ਵਿਚ ਕੋਈ ਗਲਤੀ ਨਹੀਂ ਮਿਲਦੀ ਕਿ ਬੇਰਹਿਮੀ ਦੇ ਦੋਸ਼ ਅਸਪਸ਼ਟ ਅਤੇ ਨਾਮਨਜ਼ੂਰ ਹਨ। ਅਪੀਲਕਰਤਾ ਅਪਣੇ ਪ੍ਰਤੀ ਸਰੀਰਕ ਜਾਂ ਮਾਨਸਿਕ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਬੇਰਹਿਮੀ ਨੂੰ ਸਾਬਤ ਕਰਨ ’ਚ ਅਸਫਲ ਰਹੇ।’’

ਹੇਠਲੀ ਅਦਾਲਤ ਨੇ 30 ਅਗੱਸਤ 2016 ਨੂੰ ਅਬਦੁੱਲਾ ਦੀ ਤਲਾਕ ਪਟੀਸ਼ਨ ਖਾਰਜ ਕਰ ਦਿਤੀ ਸੀ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਅਬਦੁੱਲਾ ‘ਬੇਰਹਿਮੀ’ ਜਾਂ ‘ਛੱਡਣ’ ਦੇ ਅਪਣੇ ਦਾਅਵਿਆਂ ਨੂੰ ਸਾਬਤ ਨਹੀਂ ਕਰ ਸਕੇ। 

(For more news apart from Omar Abdullah , stay tuned to Rozana Spokesman)