Farooq Abdullah: ਧਾਰਾ 370 ਲਈ ਨਹਿਰੂ ਜ਼ਿੰਮੇਵਾਰ ਨਹੀਂ : ਫਾਰੂਕ ਅਬਦੁੱਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਜਦੋਂ ਕੈਬਨਿਟ ਦੀ ਬੈਠਕ ਹੋਈ ਤਾਂ ਨਹਿਰੂ ਅਮਰੀਕਾ ’ਚ ਸਨ, ਉਥੇ ਸਰਦਾਰ ਪਟੇਲ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਮੌਜੂਦ ਸਨ

Nehru not responsible for Article 370: Farooq Abdullah

Farooq Abdullah: ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਧਾਰਾ 370 ਲਈ ਜ਼ਿੰਮੇਵਾਰ ਨਹੀਂ ਹਨ। ਅਬਦੁੱਲਾ ਨੇ ਇਹ ਗੱਲ ਸੁਪਰੀਮ ਕੋਰਟ ਵਲੋਂ ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਣ ’ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਹੀ। ਅਬਦੁੱਲਾ ਦੀ ਇਹ ਪ੍ਰਤੀਕਿਰਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ’ਚ ਕਸ਼ਮੀਰ ਸਮੱਸਿਆ ਲਈ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਆਈ ਹੈ।

ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਮਨ ’ਚ ਨਹਿਰੂ ਵਿਰੁਧ ਜ਼ਹਿਰ ਕਿਉਂ ਹੈ। ਨਹਿਰੂ ਜ਼ਿੰਮੇਵਾਰ ਨਹੀਂ ਹਨ। ਜਦੋਂ ਧਾਰਾ (370) ਆਈ ਤਾਂ ਸਰਦਾਰ ਪਟੇਲ ਉੱਥੇ ਸਨ।’’ ਸਾਬਕਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਕਿਹਾ, ‘‘ਜਦੋਂ ਕੈਬਨਿਟ ਦੀ ਬੈਠਕ ਹੋਈ ਤਾਂ ਨਹਿਰੂ ਅਮਰੀਕਾ ’ਚ ਸਨ। ਜਦੋਂ ਇਹ ਫੈਸਲਾ ਕੀਤਾ ਗਿਆ ਤਾਂ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਮੌਜੂਦ ਸਨ।’’

ਇਹ ਪੁੱਛੇ ਜਾਣ ’ਤੇ ਕਿ ਕੀ ਧਾਰਾ ਨੂੰ ਖਤਮ ਕਰਨ ਨਾਲ ਜੰਮੂ-ਕਸ਼ਮੀਰ ’ਚ ਵਿਕਾਸ ਦੀ ਸ਼ੁਰੂਆਤ ਹੋਈ ਹੈ, ਉਨ੍ਹਾਂ ਕਿਹਾ, ‘‘ਜਾ ਕੇ ਖੁਦ ਵੇਖ ਲਵੋ।’’ ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਚੋਣਾਂ ਹੋਣ। ਅਸੀਂ ਉਮੀਦ ਕਰ ਰਹੇ ਸੀ ਕਿ ਜੇਕਰ ਸੁਪਰੀਮ ਕੋਰਟ ਧਾਰਾ 370 ਨੂੰ ਹਟਾ ਦਿੰਦੀ ਹੈ ਤਾਂ ਉਨ੍ਹਾਂ ਨੂੰ ਤੁਰਤ ਚੋਣਾਂ ਕਰਵਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਨੂੰ ਸਤੰਬਰ (2024) ਤਕ ਦਾ ਸਮਾਂ ਦਿਤਾ ਗਿਆ, ਇਸ ਦਾ ਕੀ ਮਤਲਬ ਹੈ?’’ ਸੂਬੇ ਦਾ ਦਰਜਾ ਦੇਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਹ ਇਸ ’ਤੇ ਬਾਅਦ ’ਚ ਗੱਲ ਕਰਨਗੇ।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਤੇ ਭਾਰਤ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਇਸ ਬਾਰੇ ਫੈਸਲਾ ਸਰਕਾਰ ਨੂੰ ਕਰਨਾ ਹੈ। ਅਸੀਂ ਕਦੇ ਕਿਸੇ ਨੂੰ ਨਹੀਂ ਰੋਕਿਆ...।’’

(For more news apart from Nehru not responsible for Article 370: Farooq Abdullah, stay tuned to Rozana Spokesman)