Jammu and Kashmir News: ਜੰਮੂ-ਕਸ਼ਮੀਰ ਦੇ ਪੁੰਛ 'ਚ ਕੰਟਰੋਲ ਰੇਖਾ ਨੇੜੇ ਫੜਿਆ ਗਿਆ ਪਾਕਿਸਤਾਨੀ ਘੁਸਪੈਠੀਆ
Jammu and Kashmir News: ਸ਼ੱਕੀ ਵਿਅਕਤੀ ਕੋਲੋਂ ਨਹੀਂ ਮਿਲੀ ਕੋਈ ਵੀ ਇਤਰਾਜ਼ਯੋਗ ਸਮੱਗਰੀ
Pakistani infiltrator arrested near Line of Control in Poonch, Jammu and Kashmir
Jammu and Kashmir News: ਫ਼ੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜਿਓਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਫੜ ਲਿਆ ਹੈ। ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦਸਿਆ ਕਿ ਮੁਹੰਮਦ ਸਦੀਕ (18) ਕਥਿਤ ਤੌਰ 'ਤੇ ਸਰਹੱਦ ਪਾਰ ਤੋਂ ਭਾਰਤੀ ਖੇਤਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਦੌਰਾਨ ਚੌਕਸ ਜਵਾਨਾਂ ਨੇ ਬੁਧਵਾਰ ਦੇਰ ਸ਼ਾਮ ਉਸ ਨੂੰ ਸਰਹੱਦੀ ਕੰਡਿਆਲੀ ਤਾਰ ਨੇੜੇ ਨੂਰਕੋਟ ਪਿੰਡ 'ਚ ਰੋਕ ਲਿਆ।
ਉਨ੍ਹਾਂ ਦਸਿਆ ਕਿ ਉਕਤ ਵਿਅਕਤੀ ਕੋਲੋਂ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਅਤੇ ਉਹ ਕਿਸ ਮਕਸਦ ਨਾਲ ਭਾਰਤ 'ਚ ਦਾਖ਼ਲ ਹੋਇਆ ਸੀ, ਇਸ ਬਾਰੇ ਪਤਾ ਲਗਾਉਣ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਅਣਜਾਣੇ 'ਚ ਕੰਟਰੋਲ ਰੇਖਾ ਪਾਰ ਕੀਤੀ ਸੀ।