ਨਾਰਾਇਣ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰੋਂ ਬਾਦਲਾਂ ਨੂੰ ਛੇਕਣ ਦੀ ਮੰਗ ਕਦੋਂ ਕਰੋਗੇ - ਜਥੇਦਾਰ ਦਾਦੂਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

Baljit Singh Daduwal: ਉਨ੍ਹਾਂ ਕਿਹਾ ਕਿ ਚੌੜਾ ਵੱਲੋਂ ਕੀਤਾ ਹਮਲਾ ਪੰਥ ਦਾ ਰੋਹ ਦਰਸਾਉਂਦਾ ਹੈ।

When will you ask the Shiromani Committee members to expel the Badals - Jathedar Daduwal

 

Baljit Singh Daduwal: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀਆਂ ਕੁੱਝ ਦਿਨ ਪਹਿਲਾਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਨਾਰਾਇਣ ਸਿੰਘ ਚੌੜਾ ਨੇ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਕੀਤਾ। 

ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਜਿਸ ਵੇਲੇ ਜਥੇਦਾਰ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ ਬਾਕੀਆਂ ਨੂੰ ਤਨਖਾਹ ਲਗਾਈ ਸੀ ਤੇ ਮੈਂ ਕਿਹਾ ਸੀ ਕਿ ਬਾਕੀ ਸਭ ਕੁੱਝ ਠੀਕ ਹੈ ਪਰ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹ ਲਗਾਈ ਗਈ ਹੈ ਉਸ ਉੱਤੇ ਜਥੇਦਾਰ ਸਾਹਿਬਾਨ ਮੁੜ ਵਿਚਾਰ ਕਰਨ। 

ਉਨ੍ਹਾਂ ਕਿਹਾ ਕਿ ਚੌੜਾ ਵੱਲੋਂ ਕੀਤਾ ਹਮਲਾ ਪੰਥ ਦਾ ਰੋਹ ਦਰਸਾਉਂਦਾ ਹੈ। ਉਨ੍ਹਾਂ ਇਸ ਹਮਲੇ ਲਈ ਜਥੇਦਾਰਾਂ ਨੂੰ ਵੀ ਦੋਸ਼ੀ ਮੰਨਦਿਆਂ ਕਿਹਾ ਕਿ ਜੇਕਰ ਜਥੇਦਾਰ ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਸੁਣਾ ਦਿੰਦੇ ਤਾਂ ਸ਼ਾਇਦ ਚੌੜਾ ਵੱਲੋਂ ਇਹ ਹਮਲਾ ਨਾ ਕੀਤਾ ਜਾਂਦਾ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੁੱਝ ਟਿੱਪਣੀਆਂ ਕਾਰਨ ਵਿਰਸਾ ਸਿੰਘ ਵਲਟੋਹਾ ਨੂੰ ਸਿਆਸੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਪੰਥ ਤੇ ਪੰਜਾਬ ਦਾ ਵੱਡਾ ਨੁਕਸਾਨ ਕਰਨ ਵਾਲੇ ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਕਿਉਂ ਨਹੀਂ ਦਿੱਤੀ ਗਈ।

ਉਨ੍ਹਾਂ ਫਿਰ ਦੁਹਰਾਇਆ ਕਿ ਭਾਵੇਂ ਉਹ ਇਸ ਹਮਲੇ ਦੀ ਨਿਖੇਧੀ ਕਰਦੇ ਹਨ ਪਰ ਫਿਰ ਵੀ ਪੰਥ ਭਾਈ ਨਾਰਾਇਣ ਸਿੰਘ ਚੌੜਾ ਦੇ ਨਾਲ ਖੜਾ ਹੈ। 

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਉੱਤੇ ਹੋਈ ਐਫਆਈਆਰ ਸੰਬੰਧੀ ਬੋਲਦਿਆਂ ਦਾਦੂਵਾਲ ਨੇ ਕਿਹਾ ਕਿ ਭਾਵੇਂ ਉਨ੍ਹਾਂ ਨਾਲ ਉਨ੍ਹਾਂ ਦੇ ਪੰਥਕ ਮਤਭੇਦ ਹਨ ਪਰ ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਉਹ ਅਜਿਹਾ ਕੰਮ ਨਹੀਂ ਕਰ ਸਕਦੇ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹਰੇਕ ਧਿਰ ਨੂੰ ਇਨਸਾਫ਼ ਦੁਆਵੇ। 

ਉਨ੍ਹਾਂ ਆਪਣੀ ਗੱਲਬਾਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਮਰੀ ਜ਼ਮੀਰ ਵਾਲੇ ਦੱਸਦਿਆਂ ਕਿਹਾ ਕਿ ਉਹ ਸੁਖਬੀਰ ਬਾਦਲ ਉੱਤੇ ਗੋਲੀ ਚਲਾਉਣ ਵਾਲੇ ਚੌੜਾ ਨੂੰ ਤਾਂ ਪੰਥ ਵਿੱਚੋਂ ਛੇਕਣ ਦੀਆਂ ਗੱਲਾਂ ਕਰ ਰਹੇ ਹਨ। ਪੰਥ ਤੇ ਪੰਜਾਬ ਨੂੰ ਵੱਡਾ ਨੁਕਸਾਨ ਕਰ ਕੇ, ਆਪਣੇ ਗੁਨਾਹਾਂ ਨੂੰ ਸੰਗਤ ਸਾਹਮਣੇ ਕਬੂਲ ਕਰਨ ਵਾਲੇ ਸੁਖਬੀਰ ਬਾਦਲ ਨੂੰ ਪੰਥ ’ਚੋਂ ਛੇਕਣ ਦੀ ਮੰਗ ਕਿਉਂ ਨਹੀਂ ਕੀਤੀ ਗਈ।