ਬਿਹਾਰ : ਰਾਬੜੀ ਦੇਵੀ ਦੇ ਖਿਲਾਫ ਟਿੱਪਣੀ ਉਤੇ ਪਾਸਵਾਨ ਦੀ ਧੀ ਧਰਨੇ ਉਤੇ ਬੈਠੀ
ਲੋਕ ਜਨਸ਼ਕਤੀ ਪਾਰਟੀ ਦੇ ਮੁੱਖ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਧੀ ਆਸ ਪਾਸਵਾਨ ਨੇ ਅਪਣੇ ਪਿਤਾ ਦੁਆਰਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ...
ਪਟਨਾ : ਲੋਕ ਜਨਸ਼ਕਤੀ ਪਾਰਟੀ ਦੇ ਮੁੱਖ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਧੀ ਆਸ ਪਾਸਵਾਨ ਨੇ ਅਪਣੇ ਪਿਤਾ ਦੁਆਰਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਅੰਗੂਠਾ ਛਾਪ ਕਹਿਣ ਉਤੇ ਅਪਣੇ ਹੀ ਪਿਤਾ ਦੇ ਖਿਲਾਫ ਧਰਨੇ ਤੇ ਬੈਠੀ। ਆਸ ਪਾਸਵਾਨ ਨੇ ਪੋਸਟਰ ਅਤੇ ਬੈਨਰ ਫੜ੍ਹ ਕੇ ਦਰਜਨਾਂ ਔਰਤਾਂ ਦੇ ਨਾਲ ਪਟਨਾ ਹਵਾਈ ਅੱਡੇ ਦੇ ਕੋਲ ਸਥਿਤ ਪਬਲਿਕ ਲੋਕਪਾਲ ਪਾਰਟੀ ਦਫ਼ਤਰ ਦੇ ਸਾਹਮਣੇ ਧਰਨਾ ਦਿਤਾ।
ਉਹ ਚਾਹੁੰਦੀਆਂ ਹਨ ਕਿ ਰਾਬੜੀ ਦੇਵੀ ਤੋਂ ਰਾਮ ਵਿਲਾਸ ਮਾਫੀ ਮੰਗੇ। ਉਨ੍ਹਾਂ ਨੇ ਕਿਹਾ, “ਮੇਰੇ ਪਿਤਾ ਨੂੰ ਅਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ। ” ਇਸ ਤੋਂ ਪਹਿਲਾਂ, ਆਸ ਪਾਸਵਾਨ ਨੇ ਅਪਣੇ ਪਿਤਾ ਉਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਦੀ ਬੇਇੱਜ਼ਤੀ ਕਰਨ ਦਾ ਇਲਜ਼ਾਮ ਲਗਾਇਆ।
ਆਸ ਪਾਸਵਾਨ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਪਹਿਲੀ ਪਤਨੀ ਰਾਜਕੁਮਾਰੀ ਦੇਵੀ ਦੀ ਧੀ ਹੈ। ਆਸ ਪਾਸਵਾਨ ਦੇ ਪਤੀ ਅਨੀਲ ਸਾਧੁ ਰਾਜਦ ਨੇਤਾ ਹਨ ਅਤੇ ਲਾਲੂ ਪ੍ਰਸਾਦ ਦੇ ਬੇਟੇ ਤੇਜਸਵੀ ਯਾਦਵ ਦੇ ਕਰੀਬੀ ਮੰਨੇ ਜਾਂਦੇ ਹਨ। ਰਾਮ ਵਿਲਾਸ ਪਾਸਵਾਨ ਨੇ ਰਾਬੜੀ ਦੇਵੀ ਦੇ ਨਾਮ ਲਈ ਬਿਨਾਂ ਰਾਜਦ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਰਾਜਦ ਬਸ ਨਾਰੇਬਾਜੀ ਕਰਨ ਅਤੇ ਅੰਗੂਠਾ ਛਾਪ ਨੂੰ ਮੁੱਖ ਮੰਤਰੀ ਬਣਾਉਣ ਵਿਚ ਵਿਸ਼ਵਾਸ ਰਖਦਾ ਹੈ।