ਨੇਪਾਲ ਫ਼ੌਜ ਮੁਖੀ 'ਭਾਰਤੀ ਫ਼ੌਜ ਦੇ ਜਨਰਲ' ਦੀ ਆਨਰੇਰੀ ਪਦਵੀ ਨਾਲ ਸਨਮਾਨਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਿਚਰਵਾਰ ਨੂੰ ਨੇਪਾਲ ਦੇ ਸੈਨਾ ਮੁਖੀ ਜਨਰਲ ਪੂਰਣ ਚੰਦਰ ਥਾਪਾ ਨੂੰ 'ਭਾਰਤੀ ਸੈਨਾ ਦੇ ਜਨਰਲ' ਦੀ ਆਨਰੇਰੀ ਪਦਵੀ ਨਾਲ ਸਨਮਾਨਤ ਕੀਤਾ......

Honored with honorary title of 'General of the Indian Army', Nepal Army chief

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਿਚਰਵਾਰ ਨੂੰ ਨੇਪਾਲ ਦੇ ਸੈਨਾ ਮੁਖੀ ਜਨਰਲ ਪੂਰਣ ਚੰਦਰ ਥਾਪਾ ਨੂੰ 'ਭਾਰਤੀ ਸੈਨਾ ਦੇ ਜਨਰਲ' ਦੀ ਆਨਰੇਰੀ ਪਦਵੀ ਨਾਲ ਸਨਮਾਨਤ ਕੀਤਾ। ਇਸ ਮੌਕੇ ਕੇਂਦਰੀ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ,  ਤਿੰਨਾਂ ਸੈਨਾਵਾਂ ਦੇ ਮੁਖੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।  
ਸਨਮਾਨ ਪੱਤਰ ਅਨੁਸਾਰ, 'ਭਾਰਤ ਨਾਲ ਲੰਮੇ ਅਤੇ ਮਿੱਤਰਤਾ ਵਾਲੇ ਸਹਿਯੋਗ ਨੂੰ ਅੱਗੇ ਵਧਾਉਣ 'ਚ ਉਨ੍ਹਾਂ ਦੀ ਸੈਨਿਕ ਕੁਸ਼ਲਤਾ ਅਤੇ ਅਣਥੱਕ ਯੋਗਦਾਨ ਦੇ ਸਨਮਾਨ ਵਿਚ ਭਾਰਤ ਦੇ ਰਾਸ਼ਟਰਪਤੀ ਨੂੰ ਜਨਰਲ ਪੂਰਣ ਚੰਦਰ ਥਾਪਾ ਨੂੰ ਭਾਰਤੀ ਸੈਨਾ ਦੇ ਜਨਰਲ ਦੀ ਆਨਰੇਰੀ ਪਦਵੀ ਨਾਲ ਸਨਮਾਨਤ ਕਰਦਿਆਂ ਖ਼ੁਸ਼ੀ ਹੋ ਰਹੀ ਹੈ।'

ਥਾਪਾ ਨੇ ਪਿਛਲੇ ਸਾਲ ਸਤੰਬਰ ਵਿਚ ਨੇਪਾਲ ਸੈਨਾ ਦੀ ਕਮਾਨ ਦਾ ਕਾਰਜਭਾਰ ਸੰਭਾਲਿਆ ਸੀ। 1980 ਵਿਚ ਨੇਪਾਲੀ ਸੈਨਾਂ ਵਿਚ ਸ਼ਾਮਲ ਹੋਏ ਥਾਪਾ ਭਾਰਤ ਵਿਚ ਕੌਮੀ ਰੱਖਿਆ ਕਾਲਜ ਅਤੇ ਨੇਪਾਲ ਦੇ 'ਸੈਨਾਂ ਕਮਾਨ ਅਤੇ ਸਟਾਫ਼ ਕਾਲਜ' ਤੋਂ ਗ੍ਰੈਜੁਏਟ ਹਨ। ਤ੍ਰਿਭੁਵਨ ਯੂਨੀਵਰਸਟੀ (ਨੇਪਾਲ) ਤੋਂ ਬੈਚਲਰ ਡਿਗਰੀ ਲੈਣ ਤੋਂ ਇਲਾਵਾ ਉਨ੍ਹਾਂ ਨੇ ਮਦਰਾਸ ਯੂਨੀਵਰਸਟੀ ਤੋਂ ਰੱਖਿਆ ਅਤੇ ਰਣਨੀਤਿਕ ਜਾਂਚ ਵਿਚ ਮਾਸਟਰ ਡਿਗਰੀ ਹਾਸਲ ਕੀਤੀ ਹੈ।

ਉਨ੍ਹਾਂ ਨੇ 39 ਸਾਲ ਦੇ ਅਪਣੇ ਕਾਰਜਕਾਲ ਦੌਰਾਨ ਇਨਫ਼ੈਂਟ੍ਰੀ ਬਟਾਲੀਅਨ, ਇਨਫ਼ੈਂਟਰੀ ਬ੍ਰਿਗੇਡ ਦੀ ਕਮਾਨ ਸੰਭਾਲੀ ਅਤੇ ਵੈਲੀ ਡਵੀਜ਼ਨ ਦੇ ਜਨਰਲ ਅਫ਼ਸਰ ਕਮਾਂਡਿੰਗ ਅਤੇ ਸੈਨਿਕ ਦਫ਼ਤਰ ਦੇ ਸੈਨਿਕ ਸਕੱਤਰ ਦੇ ਅਹੁਦੇ 'ਤੇ ਰਹੇ।  ਵਿਦੇਸ਼ ਸੇਵਾ ਤਹਿਤ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਬੈਨਰ ਹੇਠ ਗੋਲਾਨ, ਲੇਬਨਾਨ ਅਤੇ ਪੂਰਬ ਯੁਗੋਸਲਾਵੀਆ 'ਚ ਸੇਵਾਵਾਂ ਦਿਤੀਆਂ। (ਪੀਟੀਆਈ)