ਭਾਜਪਾ ਨੇਤਾ ਦੀਆਂ ਵਪਾਰਕ ਸੰਸਥਾਵਾਂ 'ਤੇ ਇਨਕਮ ਟੈਕਸ ਦੇ ਛਾਪੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਨਕਮ ਟੈਕਸ ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਗੋਇਲ ਦੇ ਉਤਰਾਖੰਡ ਅਤੇ ਹਰਿਆਣਾ 'ਚ ਫੈਲੀਆਂ 13 ਵਪਾਰਕ ਸੰਸਥਾਵਾਂ 'ਤੇ ਛਾਪੇ ਮਾਰੇ.......

Anil Goyal

ਦੇਹਰਾਦੂਨ : ਇਨਕਮ ਟੈਕਸ ਦੇ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਗੋਇਲ ਦੇ ਉਤਰਾਖੰਡ ਅਤੇ ਹਰਿਆਣਾ 'ਚ ਫੈਲੀਆਂ 13 ਵਪਾਰਕ ਸੰਸਥਾਵਾਂ 'ਤੇ ਛਾਪੇ ਮਾਰੇ। ਆਈਟੀ ਜਾਂਚ ਕਮਿਸ਼ਟਰ ਅਮਰਿੰਦਰ ਕੁਮਾਰ ਨੇ ਦਸਿਆ ਕਿ ਕਵਾਲਟੀ ਹਾਰਡਵੇਅਰ, ਉਮੰਗ ਸਾੜੀਜ਼ ਅਤੇ ਅਲੈਕਸੀਆ ਪੈਨਲਜ਼ ਤੋਂ ਇਲਾਵਾ ਹਰਿਆਣਾ ਦੇ ਯਮੁਨਾਨਗਰ 'ਚ ਪੰਜਾਬ ਪਲਾਈਵੁਡ ਇੰਡਸਟਰੀਜ਼ ਸਣੇ ਗੋਇਲ ਦੀਆਂ ਕਈ ਜਾਇਦਾਦਾਂ 'ਤੇ ਛਾਪੇ ਮਾਰੇ ਗਏ। ਵਿਕਰੀ ਦੀ ਜਾਣਕਾਰੀ ਲੁਕਾਉਣ, ਬੇਹਿਸਾਬ ਪਰਚੀਆਂ ਅਤੇ ਬੇਹਿਸਾਬ ਨਿਵੇਸ਼ ਦੇ ਦੋਸ਼ਾਂ 'ਚ ਗੋਇਲ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਸਬੰਧਤ 13 ਸੰਸਥਾਵਾਂ 'ਤੇ ਛਾਪੇ ਮਾਰੇ ਗਏ।

ਉਨ੍ਹਾਂ ਦਸਿਆ ਕਿ ਛਾਪੇਮਾਰੀ ਦੌਰਾਨ ਮਿਲੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਗੋਇਲ ਨੇ 2016 ਵਿਚ ਭਾਜਪਾ ਉਮੀਦਵਾਰ ਦੇ ਤੌਰ 'ਤੇ ਰਾਜ ਸਭਾ ਚੋਣਾਂ ਲੜੀਆਂ ਸਨ। ਭਾਜਪਾ ਦੇ ਸੀਨੀਅਰ ਨੇਤਾਵਾਂ ਦਾ ਕਰੀਬੀ ਸਮਝੇ ਜਾਣ ਕਾਰਨ ਉਹ ਹਾਲ ਹੀ ਵਿਚ ਹੋਈਆਂ ਨਗਰ ਨਿਗਮ ਚੋਣਾਂ 'ਚ ਦੇਹਰਾਦੂਲ ਦੀ ਮਹਾਂਪੌਰ ਸੀਟ ਲਈ ਟਿਕਟ ਦੇ ਦਾਅਵੇਦਾਰ ਸਨ ਪਰ ਹੁਣ ਉਨ੍ਹਾਂ ਕੋਲ ਕੋਈ ਅਹੁਦਾ ਨਹੀਂ ਹੈ।  (ਪੀਟੀਆਈ)