ਲੋਕ ਸਭਾ ਚੋਣਾਂ 'ਤਾਨਾਸ਼ਾਹੀ ਬਨਾਮ ਲੋਕਤੰਤਰ' ਹੋਣਗੀਆਂ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਾਂਊ ਲੋਕ ਸਭਾ ਚੋਣਾਂ ਲਈ ਦੇਸ਼ 'ਚ 'ਮਜਬੂਰ ਬਨਾਮ ਮਜਬੂਤ ਸਰਕਾਰ' ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ਦਾ ਜਵਾਬ ਦਿੰਦਿਆਂ..........

Manish Tewari

ਨਵੀਂ ਦਿੱਲੀ : ਅਗਾਂਊ ਲੋਕ ਸਭਾ ਚੋਣਾਂ ਲਈ ਦੇਸ਼ 'ਚ 'ਮਜਬੂਰ ਬਨਾਮ ਮਜਬੂਤ ਸਰਕਾਰ' ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਅਗਾਂਊ ਲੋਕ ਸਭਾ ਚੋਣਾਂ 'ਤਾਨਾਸ਼ਾਹੀ ਬਨਾਮ ਲੋਕਤੰਤਰ' ਅਤੇ 'ਭਾਸ਼ਨ ਬਨਾਮ ਸ਼ਾਸਨ' ਦੀਆਂ ਹੋਣਗੀਆਂ। 
ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਭਾਜਪਾ ਦੀ ਰਾਸ਼ਟਰੀ ਪਰੀਸ਼ਦ ਦੀ ਬੈਠਕ ਵਿਚ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 'ਅੱਛੇ ਦਿਨ' ਅਤੇ 'ਨੋਟਬੰਦੀ' ਦਾ ਜ਼ਿਕਰ ਕਿਉਂ ਨਹੀਂ ਕੀਤਾ?

ਕਾਂਗਰਸ ਬੁਲਾਰੇ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨੂੰ ਕਿਹਾ ਕਿ 2019 ਦੀ ਲੜਾਈ ਮਜਬੂਰਲ ਸਰਕਾਰ ਬਨਾਮ ਮਜਬੂਤ ਸਰਕਾਰ ਦੀ ਨਹੀਂ ਹੈ। 2019 ਦੀ ਲੜਾਈ ਤਾਨਾਸ਼ਾਹੀ ਬਨਾਮ ਲੋਕਤੰਤਰ ਹੈ। 2019 ਦੀ ਲੜਾਈ ਭਾਸ਼ਨ ਬਨਾਮ ਸ਼ਾਸਨ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਪਣਾ ਭਾਸ਼ਨ ਇਸ ਗੱਲ ਨਾਲ ਸ਼ੁਰੂ ਕੀਤਾ ਕਿ ਕਾਸ਼ ਸਰਦਾਰ ਪਟੇਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ।

ਉਹ ਇਕ ਚੀਜ਼ ਭੁੱਲ ਗਏ ਹਨ ਜਾਂ ਜਾਨ ਬੁੱਝ ਕੇ ਭੁੱਲਣਾ ਚਾਹੁੰਦੇ ਹਨ ਕਿ ਸਰਦਾਰ ਪਟੇਲ ਪੰਡਿਤ ਨਹਿਰੂਅਤੇ ਆਜ਼ਾਦੀ ਦੀ ਜੰਗ ਲੜਨ ਵਾਲੇ ਦੂਜੇ ਨੇਤਾਵਾਂ ਦੇ ਸਾਥੀ ਸਨ। ਉਹ ਕਾਂਗਰਸ ਦੇ ਇਕ ਵੱਡੇ ਕੱਦ ਵਾਲੇ ਨੇਤਾ ਸਨ। ਪਾਜਪਾ ਦੇ ਪੂਰਵਜ਼ਾਂ ਨੇ ਤਾਂ ਆਜ਼ਾਦੀ 'ਚ ਹਿੱਸਾ ਨਹੀਂ ਲਿਆ ਅਤੇ ਅੰਗਰੇਜ਼ਾਂ ਤੋਂ ਮਾਫ਼ੀ ਮੰਗ ਕੇ ਅਪਣੀ ਜਾਨ ਛੁਡਾਈ ਸੀ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਸਾਹਮਣੇ ਇਤਿਹਾਸ ਨੂੰ ਠੀਕ ਢੰਗ ਨਾਲ ਪੇਸ਼ ਕਰਨ।        (ਪੀਟੀਆਈ)