ਬਾਬਰੀ ਮਸਜਿਦ ਮਾਮਲਾ : ਅਡਵਾਨੀ, ਜੋਸ਼ੀ ਸਮੇਤ 32 ਲੋਕਾਂ ਨੂੰ ਬਰੀ ਕਰਨ ਖਿਲਾਫ ਸੁਣਵਾਈ ਅੱਜ
ਇਹ ਪਟੀਸ਼ਨ ਅਯੁੱਧਿਆ ਦੇ ਵਸਨੀਕ ਹਾਜੀ ਮਹਿਬੂਬ ਅਹਿਮਦ ਅਤੇ ਸਈਦ ਅਖਲਾਕ ਅਹਿਮਦ ਦੀ ਤਰਫੋਂ 8 ਜਨਵਰੀ ਨੂੰ ਦਾਇਰ ਕੀਤੀ ਗਈ ਹੈ
ਨਵੀਂ ਦਿੱਲੀ- ਬਾਬਰੀ ਮਸਜਿਦ ਮਾਮਲੇ ਵਿਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਊਮਾ ਭਾਰਤੀ ਸਮੇਤ 32 ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦੇ ਖਿਲਾਫ ਦਾਇਰ ਇਲਾਹਾਬਾਦ ਹਾਈਕੋਰਟ ਬੁੱਧਵਾਰ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ਅਯੁੱਧਿਆ ਦੇ ਵਸਨੀਕ ਹਾਜੀ ਮਹਿਬੂਬ ਅਹਿਮਦ ਅਤੇ ਸਈਦ ਅਖਲਾਕ ਅਹਿਮਦ ਦੀ ਤਰਫੋਂ 8 ਜਨਵਰੀ ਨੂੰ ਦਾਇਰ ਕੀਤੀ ਗਈ ਹੈ। ਪਟੀਸ਼ਨ 'ਤੇ ਹਾਈ ਕੋਰਟ ਦੀ ਸੁਣਵਾਈ ਲਖਨਊ ਖੰਡਪੀਠ ਵਲੋਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਦੋ ਅਯੁੱਧਿਆ ਨਿਵਾਸੀਆਂ ਦੇ ਐਡਵੋਕੇਟ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਕਾਰਜਕਾਰੀ ਮੈਂਬਰ ਜ਼ਫਰੀਆਬ ਜਿਲਾਨੀ ਦੁਆਰਾ ਅਯੁੱਧਿਆ ਦੇ ਦੋ ਨਿਵਾਸੀਆਂ ਲਈ ਦਾਇਰ ਪਟੀਸ਼ਨ ਮੰਗਲਵਾਰ ਨੂੰ ਜਸਟਿਸ ਰਾਕੇਸ਼ ਸ਼੍ਰੀਵਾਸਤਵ ਦੀ ਬੈਂਚ ਸਾਹਮਣੇ ਸੂਚੀਬੱਧ ਕੀਤੀ ਗਈ। ਜਿਲਾਨੀ ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਵੀ ਹਨ। ਜਿਲਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਵਿਚ ਜਾਣਾ ਪਿਆ ਕਿਉਂਕਿ ਸੀਬੀਆਈ ਨੇ ਹਾਲੇ ਹੀ ਵਿੱਚ ਪਿਛਲੇ ਸਾਲ ਆਏ ਇਸ ਕੇਸ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਨਹੀਂ ਕੀਤੀ ਹੈ।
ਪਟੀਸ਼ਨ 'ਚ ਵਿਵਾਦਤ ਢਾਂਚੇ ਦੇ ਮਾਮਲੇ ਵਿੱਚ ਸੀਬੀਆਈ ਅਦਾਲਤ ਦੇ 30 ਸਤੰਬਰ, 2020 ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਤਤਕਾਲੀ ਮੁੱਖ ਮੰਤਰੀ ਕਲਿਆਣ ਸਿੰਘ, ਸੀਨੀਅਰ ਭਾਜਪਾ ਨੇਤਾਵਾਂ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੈ ਕਟਿਆਰ ਸਮੇਤ ਸਾਰੇ 32 ਦੋਸ਼ੀਆਂ ਨੂੰ ਬਰੀ ਕਰਨ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਗਲਤ ਅਤੇ ਤੱਥਾਂ ਨੂੰ ਉਲਟ ਦੱਸਿਆ ਗਿਆ ਹੈ।