ਗੋਡਸੇ ਨੂੰ ਅਤਿਵਾਦੀ ਕਹਿਣ ਤੇ ਪ੍ਰਗਿਆ ਠਾਕੁਰ ਨੂੰ ਇਤਰਾਜ, ਕਾਂਗਰਸ ਖਿਲਾਫ ਕੱਢੀ ਭੜਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਹੈ 'ਭਗਵਾ ਆਤੰਕ' ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਹੈ

Pragya Thakur

ਭੁਪਾਲ :  ਭਾਜਪਾ ਦੇ ਬੜਬੋਲੇ ਆਗੂ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ।  ਭੁਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇਕ ਵਾਰ ਫਿਰ ਨੱਥੂਰਾਮ ਗੋਡਸੇ ਨੂੰ ਲੈ ਕੇ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ, ਉਸ ਨੇ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ।

ਪ੍ਰਗਿਆ ਨੇ ਟਵੀਟ ਕਰਕੇ ਕਿਹਾ, "ਕਾਂਗਰਸ ਨੇ ਹਮੇਸ਼ਾ ਦੇਸ਼ ਭਗਤਾਂ ਨੂੰ ਗਾਲਾਂ ਕੱਢੀਆਂ ਹਨ। ਉਸ ਨੇ (ਦਿਗਵਿਜੇ) ਨੇ ਕਿਹਾ ਹੈ 'ਭਗਵਾ ਆਤੰਕ' ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਹੈ।"

ਇਸ ਤੋਂ ਪਹਿਲਾਂ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਗੋਡਸੇ ਨੂੰ ਭਾਰਤ ਦਾ ਪਹਿਲਾ ਅੱਤਵਾਦੀ ਦੱਸਿਆ ਸੀ ਤੇ ਉਸ ਦੇ ਇਸ ਬਿਆਨ ਨੇ ਪ੍ਰਗਿਆ ਠਾਕੁਰ ਨੂੰ ਭੜਕਾ ਦਿੱਤਾ ਤੇ ਉਹ ਕਾਂਗਰਸ ਦੇ ਦੁਆਲੇ ਹੋ ਗਈ।