ਭਾਰਤੀ ‘ਬਲੀ ਦਾ ਬੱਕਰਾ ਨਹੀਂ’, ਜਿਨ੍ਹਾਂ ‘ਤੇ ਤੁਸੀਂ ਵੈਕਸੀਨ ਦਾ ਟਰਾਇਲ ਕਰੋਗੇ- ਮਨੀਸ਼ ਤਿਵਾੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨੀਸ਼ ਤਿਵਾੜੀ ਨੇ ਕੋਰੋਨਾ ਵੈਕਸੀਨ ‘ਤੇ ਚੁੱਕੇ ਸਵਾਲ

Manish Tewari

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਤੋਂ ਤਿਨ ਦਿਨ ਪਹਿਲਾਂ ਹੀ ਭਾਰਤ ਬਾਇਓਟੈੱਕ ਦੀ ਵੈਕਸੀਨ ‘ਤੇ ਸਵਾਲ ਖੜ੍ਹੇ ਕੀਤੇ। ਉਹਨਾਂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਇਹ ਵੈਕਸੀਨ ਫੇਜ਼ 3 ਦੇ ਟ੍ਰਾਇਲ ਦੇ ਤਹਿਤ ਲੋਕਾਂ ਨੂੰ ਦਿੱਤੀ ਜਾਵੇਗੀ?

ਉਹਨਾਂ ਕਿਹਾ ਕਿ ਜਾਂ ਤਾ ਸਰਕਾਰ ਨੂੰ ਕੋਵੈਕਸੀਨ ਫੇਜ਼ 3 ਖਤਮ ਹੋਣ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇਣੀ ਚਾਹੀਦੀ ਸੀ ਜਾਂ ਫੇਜ਼ 3 ਟਰਾਇਲ ਖਤਮ ਹੋਣ ਤੱਕ ਇਸ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ।

ਮਨੀਸ਼ ਤਿਵਾੜੀ ਨੇ ਟਵੀਟ ਕਰਦਿਆਂ ਕਿਹਾ, ‘ਕੱਲ ਤੱਕ ਐਨਡੀਏ/ਭਾਜਪਾ ਦਾ ਦਾਅਵਾ ਸੀ ਕਿ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਅੱਜ ਵੈਕਸੀਨ ਲੈਣ ਵਾਲਿਆਂ ਨੂੰ ਅਪਣੀ ਪਸੰਦ ਦੀ ਵੈਕਸੀਨ ਲੈਣ ਦੀ ਇਜਾਜ਼ਤ ਨਾ ਦੇ ਕੇ ਕੀ ਐਨਡੀਏ/ਭਾਜਪਾ ਭਾਰਤੀਆਂ ਨੂੰ ਬਲੀ ਦਾ ਬੱਕਰਾ ਬਣਾਉਣਾ ਚਾਹ ਰਹੀ ਹੈ, ਜਿਨ੍ਹਾਂ ‘ਤੇ ਕੋਵੈਕਸਿਨ ਦੇ ਤੀਜੇ ਪੜਾਅ ਦਾ ਟਰਾਇਲ ਹੋ ਸਕੇ’।

ਸਾਬਕਾ ਕੇਂਦਰੀ ਮੰਤਰੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਦਿੱਲੀ ਸਮੇਤ ਦੇਸ਼ ਦੇ 10 ਸ਼ਹਿਰਾਂ ਵਿਚ ਵੈਕਸੀਨ ਦੀ ਪਹਿਲੀ ਖੇਪ ਪਹੁੰਚ ਚੁੱਕੀ ਹੈ ਅਤੇ ਇਸ ਨੂੰ 16 ਜਨਵਰੀ ਤੋਂ ਪਹਿਲੇ ਪੜਾਅ ਵਿਚ ਹੈਲਥ ਵਰਕਰਾਂ ਨੂੰ ਲਗਾਇਆ ਜਾਵੇਗਾ।