ਪੱਛਮੀ ਬੰਗਾਲ 'ਚ ਵਾਪਰਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਲੱਥੀਆਂ 12 ਬੋਗੀਆਂ, 3 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੈਲਪਲਾਈਨ ਨੰਬਰ- 8134054999 ਵੀ ਕੀਤਾ ਜਾਰੀ 

Guwahati-Bikaner Express Derails In West Bengal

ਪੱਛਮ ਬੰਗਾਲ :  ਉੱਤਰੀ ਬੰਗਾਲ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ ਜਿਸ ਤੋਂ ਬਾਅਦ ਮਲਬੇ ਵਿੱਚ ਫਸੇ ਕਈ ਯਾਤਰੀਆਂ ਦੇ ਦੁਖਦਾਈ ਦ੍ਰਿਸ਼ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਗੁਹਾਟੀ-ਬੀਕਾਨੇਰ ਐਕਸਪ੍ਰੈਸ ਰੇਲਗੱਡੀ ਅੱਜ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਮਯਨਾਗੁੜੀ ਕਸਬੇ ਨੇੜੇ ਪਟੜੀ ਤੋਂ ਉਤਰ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਤਿੰਨ ਲਾਸ਼ਾਂ ਮਿਲੀਆਂ ਹਨ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀ ਯਾਤਰੀਆਂ ਨੂੰ ਜਲਪਾਈਗੁੜੀ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।  ਦੱਸ ਦੇਈਏ ਕਿ ਗੁਹਾਟੀ ਜਾ ਰਹੀ ਬੀਕਾਨੇਰ ਐਕਸਪ੍ਰੈਸ ਟਰੇਨ (15633 (ਅੱਪ)) ਦੀਆਂ 12 ਬੋਗੀਆਂ ਸ਼ਾਮ ਕਰੀਬ 5 ਵਜੇ ਪਟੜੀ ਤੋਂ ਉਤਰ ਗਈਆਂ।

ਰੇਲ ਹਾਦਸਾ ਜਲਪਾਈਗੁੜੀ ਦੇ ਡੋਮੋਹਾਨੀ 'ਚ ਵਾਪਰਿਆ। ਇਸ ਹਾਦਸੇ 'ਚ ਕਈ ਯਾਤਰੀ ਜ਼ਖਮੀ ਹੋ ਗਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕੀ ਹੋਰ ਜ਼ਖਮੀ ਹਨ।

ਰੇਲਵੇ ਨੇ ਇੱਕ ਬਿਆਨ ਜਾਰੀ ਕੀਤਾ ਹੈ ਦੱਸਿਆ ਕਿ ਇਹ ਹਾਦਸਾ ਸ਼ਾਮ ਕਰੀਬ 5 ਵਜੇ ਵਾਪਰਿਆ ਜਦੋਂ 15633 ਟਰੇਨ ਪਟੜੀ ਤੋਂ ਉਤਰ ਗਈ। ਡੀਆਰਐਮ ਅਤੇ ਏਡੀਆਰਐਮ ਮੌਕੇ ਲਈ ਰਵਾਨਾ ਹੋ ਗਏ ਹਨ। ਜ਼ਖ਼ਮੀਆਂ ਦਾ ਮੌਕੇ 'ਤੇ ਇਲਾਜ ਕਰਨ ਲਈ ਮੈਡੀਕਲ ਸਹੂਲਤ ਦਾ ਵੀ ਬੰਦੋਬਸਤ ਕੀਤਾ ਗਿਆ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਝਟਕੇ ਤੋਂ ਬਾਅਦ ਟਰੇਨ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਕ ਯਾਤਰੀ ਨੇ ਦੱਸਿਆ, "ਅਚਾਨਕ ਝਟਕਾ ਲੱਗਾ ਅਤੇ ਟਰੇਨ ਦੀ ਬੋਗੀ ਪਲਟ ਗਈ। ਟਰੇਨ ਦੇ 2-4 ਡੱਬੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ।"

ਇਸ ਹਾਦਸੇ ਦੇ ਮੱਦੇਨਜ਼ਰ ਇੱਕ ਹੈਲਪਲਾਈਨ ਨੰਬਰ- 8134054999  ਵੀ ਜਾਰੀ ਕੀਤਾ ਗਿਆ ਹੈ। ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਜਾਣਕਾਰੀ ਲਈ। ਜਿਸ ਦੌਰਾਨ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪੀਐਮ ਮੋਦੀ ਕੋਵਿਡ 19 ਦੀ ਸਥਿਤੀ ਨੂੰ ਲੈ ਕੇ ਮੀਟਿੰਗ ਕਰ ਰਹੇ ਸਨ। ਇਸ ਮੀਟਿੰਗ ਵਿਚ ਸੀਐਮ ਮਮਤਾ ਬੈਨਰਜੀ ਵੀ ਮੌਜੂਦ ਸਨ।