ਛੋਟੀ ਉਮਰ 'ਚ ਵੱਡੀ ਪ੍ਰਾਪਤੀ: ਅਹਿਮਦਾਬਾਦ ਦੀ ਵੀਰਾਂਗਣਾ ਝਾਲਾ ਨੂੰ ਮਿਲੇਗਾ ਕੌਮੀ ਬਹਾਦਰੀ ਪੁਰਸਕਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ ਸਾਲ ਅਗਸਤ 'ਚ ਇਮਾਰਤ ਨੂੰ ਅੱਗ ਲੱਗਣ ਦੌਰਾਨ ਬਚਾਈ ਸੀ 60 ਲੋਕਾਂ ਦੀ ਜਾਨ 

Veerangana Jhala

ਉਸ ਸਮੇਂ ਮਹਿਜ਼ 6 ਸਾਲ ਦੀ ਸੀ ਵੀਰਾਂਗਣਾ 

ਅਹਿਮਦਾਬਾਦ: ਅਕਸਰ ਕਿਹਾ ਜਾਂਦਾ ਹੈ ਕਿ ਹਿੰਮਤ ਦੱਸੀ ਨਹੀਂ ਜਾਂਦੀ ਸਗੋਂ ਵਿਖਾਈ ਜਾਂਦੀ ਹੈ। ਅਹਿਮਦਾਬਾਦ ਦੇ ਰਾਜਪਥ ਕਲੱਬ ਨੇੜੇ ਪਾਰਕ ਵਿਊ 'ਚ ਰਹਿਣ ਵਾਲੀ 6 ਸਾਲਾ ਵੀਰਾਂਗਣਾ ਝਾਲਾ ਨੇ ਅਜਿਹਾ ਹੀ ਕੁਝ ਕੀਤਾ। ਪਿਛਲੇ ਸਾਲ ਅਗਸਤ ਦੇ ਮਹੀਨੇ ਜਦੋਂਅੱਗ ਦੀ ਘਟਨਾ ਵਾਪਰੀ ਸੀ ਤਾਂ ਇਸ ਛੋਟੀ ਬੱਚੀ  ਵੀਰਾਂਗਣਾ ਨੇ ਨਾ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਸੀ, ਸਗੋਂ ਆਪਣੀ ਸੁਸਾਇਟੀ ਅਤੇ  ਅਪਾਰਟਮੈਂਟ ਵਿੱਚ ਰਹਿੰਦੇ ਲੋਕਾਂ ਨੂੰ ਵੀ ਕੋਈ ਵੱਡੀ ਘਟਨਾ ਵਾਪਰਨ ਤੋਂ ਪਹਿਲਾਂ ਸੁਚੇਤ ਕੀਤਾ ਸੀ। 

ਬੱਚੀ  ਵੀਰਾਂਗਣਾ  ਦੀ ਇਸ ਸੁਚੇਤ ਨਿਡਰਤਾ ਨੇ ਉਦੋਂ ਕਰੀਬ 60 ਲੋਕਾਂ ਦੀ ਜਾਨ ਬਚਾਈ ਸੀ। ਵੀਰਾਂਗਣਾ ਨੂੰ 26 ਜਨਵਰੀ ਨੂੰ ਉਸ ਦੀ ਨਿਡਰਤਾ ਅਤੇ ਦੂਜਿਆਂ ਦੀ ਜਾਨ ਨੂੰ ਬਚਾਉਣ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ 7 ਅਗਸਤ, 2022 ਨੂੰ ਪਾਰਕ ਵਿਊ ਅਪਾਰਟਮੈਂਟਸ ਵਿਖੇ ਅੱਗਜ਼ਨੀ ਦੀ ਘਟਨਾ ਵਾਪਰੀ। 1ਵੀਂ ਜਮਾਤ ਦੀ ਵਿਦਿਆਰਥਣ ਵੀਰਾਂਗਣਾ ਨੇ ਜਦੋਂ ਆਪਣੇ ਘਰ ਰਿਮੋਟ ਦਬਾਇਆ ਤਾਂ ਏਸੀ ਤੋਂ ਚੰਗਿਆੜੀ ਨਾਲ ਅੱਗ ਲੱਗ ਗਈ। ਇਸ ਘਟਨਾ ਨੇ ਬਹੁਤ ਹਿੰਸਕ ਰੂਪ ਧਾਰਨ ਕਰ ਲਿਆ ਸੀ ਪਰ ਵੀਰਾਂਗਣਾ ਨੇ ਆਸ-ਪਾਸ ਦੇ ਇਲਾਕੇ ਵਿੱਚ ਅੱਗਜ਼ਨੀ ਦਾ ਅਲਰਟ ਭੇਜ ਦਿੱਤਾ ਸੀ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਰ ਵੀਰਾਂਗਨਾ ਨੇ ਆਪਣੇ ਪਿਤਾ ਆਦਿਤਿਆ ਸਿੰਘ ਅਤੇ ਮਾਂ ਕਾਮਾਕਸ਼ੀ ਨੂੰ ਇਸ ਦੀ ਸੂਚਨਾ ਦਿੱਤੀ।