ਇਸ ਮਹੀਨੇ ਦੇਸ਼ ਭਰ ਦੀਆਂ ਬੈਂਕਾਂ ਵਿਚ ਲਗਾਤਾਰ 4 ਦਿਨ ਠੱਪ ਰਹੇਗਾ ਕੰਮ, ਜਾਣੋ ਕਾਰਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਲਈ 30 ਅਤੇ 31 ਨੂੰ ਹੜਤਾਲ ਦਾ ਐਲਾਨ 

Representational Image

ਹਫ਼ਤਾਵਾਰੀ ਛੁੱਟੀਆਂ ਤੇ ਹੜਤਾਲ ਦੇ ਚਲਦੇ 28 ਤੋਂ 31 ਜਨਵਰੀ ਤੱਕ ਬੰਦ ਰਹਿਣਗੇ ਬੈਂਕ 

ਨਵੀਂ ਦਿੱਲੀ: ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਨਜਿੱਠਣਾ ਪੈਂਦਾ ਹੈ। ਇਸ ਵਿੱਚ ਬੈਂਕ ਦਾ ਕੰਮ ਵੀ ਸ਼ਾਮਲ ਹੈ। ਹਾਲਾਂਕਿ ਅੱਜ ਕੱਲ੍ਹ ਬੈਂਕ ਦੇ ਜ਼ਿਆਦਾਤਰ ਕੰਮ ਆਨਲਾਈਨ ਹੁੰਦੇ ਹਨ ਪਰ ਫਿਰ ਵੀ ਕਈ ਕੰਮਾਂ ਲਈ ਬੈਂਕ ਜਾਣਾ ਪੈਂਦਾ ਹੈ। ਜੇਕਰ ਤੁਹਾਡਾ ਕੋਈ ਕੰਮ ਅਧੂਰਾ ਹੈ ਤਾਂ ਉਸ ਨੂੰ ਜਲਦੀ ਪੂਰਾ ਕਰੋ। ਅਜਿਹਾ ਇਸ ਲਈ ਕਿਉਂਕਿ ਇਹ ਮਹੀਨਾ ਤਿਉਹਾਰਾਂ ਕਾਰਨ ਹੀ ਨਹੀਂ, ਬੈਂਕਾਂ ਦੀ ਹੜਤਾਲ ਕਾਰਨ ਵੀ ਬੈਂਕ ਬੰਦ ਰਹਿਣਗੇ। ਆਓ ਜਾਣਦੇ ਹਾਂ ਦੇਸ਼ ਵਿੱਚ ਕਿਸ ਦਿਨ ਬੈਂਕਾਂ ਦੀ ਹੜਤਾਲ ਹੁੰਦੀ ਹੈ।

ਇਹਨਾਂ ਤਰੀਕਾਂ ਨੂੰ ਹੋਵੇਗੀ ਬੈਂਕ ਹੜਤਾਲ
ਬੈਂਕ ਯੂਨੀਅਨਾਂ ਦਾ ਸੰਗਠਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਬਾਅ ਬਣਾ ਰਿਹਾ ਹੈ। ਇਸ ਲਈ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ 30 ਜਨਵਰੀ ਤੋਂ ਦੋ ਦਿਨ ਦੀ ਬੈਂਕ ਹੜਤਾਲ ਦਾ ਐਲਾਨ ਕੀਤਾ ਹੈ। ਯਾਨੀ ਇਸ ਮਹੀਨੇ ਦੀ 30 ਅਤੇ 31 ਤਰੀਕ ਨੂੰ ਬੈਂਕਾਂ ਵਿੱਚ ਹੜਤਾਲ ਹੋਵੇਗੀ। ਇਹ ਜਾਣਕਾਰੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਦੇ ਇੱਕ ਉੱਚ ਅਧਿਕਾਰੀ ਨੇ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੁੰਬਈ 'ਚ ਹੋਈ UFBU ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇਸ ਮਾਮਲੇ ਵਿੱਚ ਏਆਈਬੀਈਏ ਦੇ ਜਨਰਲ ਸਕੱਤਰ ਸੀਐਚ ਵੈਂਕਟਚਲਮ ਨੇ ਕਿਹਾ ਕਿ ਚਿੱਠੀਆਂ ਦੇ ਬਾਅਦ ਵੀ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਵੱਲੋਂ ਸਾਡੀਆਂ ਮੰਗਾਂ ਦਾ ਕੋਈ ਜਵਾਬ ਨਹੀਂ ਆਇਆ ਹੈ। ਅਜਿਹੇ 'ਚ ਹੁਣ ਅੰਦੋਲਨ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। 30 ਜਨਵਰੀ 2023 ਅਤੇ 31 ਜਨਵਰੀ 2023 ਨੂੰ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਹੜਤਾਲ ਕਿਉਂ ਹੋ ਰਹੀ ਹੈ?
ਇਸ ਬੈਂਕ ਹੜਤਾਲ ਦੇ ਇੱਕ ਜਾਂ ਦੋ ਨਹੀਂ ਸਗੋਂ ਕਈ ਕਾਰਨ ਹਨ। ਮੁਲਾਜ਼ਮ ਵਲੋਂ ਪੰਜ ਦਿਨ ਦੀ ਬੈਂਕਿੰਗ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪੈਨਸ਼ਨ ਬਕਾਇਆ ਮੁੱਦੇ, ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐਨ.ਪੀ.ਐਸ), ਤਨਖਾਹ ਸੋਧ ਲਈ ਮੰਗਾਂ ਦੇ ਚਾਰਟਰ 'ਤੇ ਤੁਰੰਤ ਗੱਲਬਾਤ ਸ਼ੁਰੂ ਕਰਨ ਅਤੇ ਲੋੜੀਂਦੀ ਭਰਤੀ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਧਿਆਨਯੋਗ ਹੈ ਕਿ ਹੜਤਾਲ ਸਿਰਫ ਦੋ ਦਿਨਾਂ ਲਈ ਹੈ, ਪਰ ਦੇਸ਼ ਭਰ ਦੇ ਬੈਂਕ ਚਾਰ ਦਿਨ ਲਗਾਤਾਰ ਕੰਮ ਨਹੀਂ ਕਰਨਗੇ। ਅਜਿਹਾ ਇਸ ਲਈ ਕਿਉਂਕਿ 30 ਜਨਵਰੀ ਤੋਂ ਪਹਿਲਾਂ 28 ਅਤੇ 29 ਨੂੰ ਹਫਤਾਵਾਰੀ ਛੁੱਟੀ ਹੁੰਦੀ ਹੈ।  28 ਜਨਵਰੀ 2023 ਮਹੀਨੇ ਦਾ ਚੌਥਾ ਸ਼ਨੀਵਾਰ ਹੈ ਅਤੇ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੁੰਦਾ ਹੈ। ਜਿਸ ਕਾਰਨ ਇਸ ਦਿਨ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 29 ਜਨਵਰੀ 2023 ਨੂੰ ਐਤਵਾਰ ਨੂੰ ਵੀ ਬੈਂਕ ਛੁੱਟੀ ਹੈ।