Flight Lands In Dhaka: ਮੁੰਬਈ ਤੋਂ ਗੁਹਾਟੀ ਜਾ ਰਹੇ ਯਾਤਰੀ ਬੰਗਲਾਦੇਸ਼ ਵਿਚ ਫਸੇ: ਧੁੰਦ ਕਾਰਨ ਢਾਕਾ ਵੱਲ ਮੋੜੀ ਗਈ ਫਲਾਈਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਗੋ ਨੇ ਕਿਹਾ ਕਿ ਜਹਾਜ਼ ਨੂੰ ਉਸ ਦੀ ਮੰਜ਼ਿਲ 'ਤੇ ਲਿਜਾਣ ਲਈ ਚਾਲਕ ਦਲ ਦੇ ਬਦਲਵੇਂ ਸਮੂਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Fliers Stuck Inside Plane For Hours After Guwahati Flight Lands In Dhaka

Flight Lands In Dhaka: ਮੁੰਬਈ ਤੋਂ ਅਸਾਮ ਦੀ ਰਾਜਧਾਨੀ ਗੁਹਾਟੀ ਜਾ ਰਹੀ ਇੰਡੀਗੋ ਦੀ ਇਕ ਫਲਾਈਟ ਨੂੰ ਗੁਹਾਟੀ ਵਿਚ ਖਰਾਬ ਮੌਸਮ ਕਾਰਨ ਢਾਕਾ ਵੱਲ ਮੋੜਨਾ ਪਿਆ। ਏਅਰਲਾਈਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਇੰਡੀਗੋ ਨੇ ਕਿਹਾ ਕਿ ਜਹਾਜ਼ ਨੂੰ ਉਸ ਦੀ ਮੰਜ਼ਿਲ 'ਤੇ ਲਿਜਾਣ ਲਈ ਚਾਲਕ ਦਲ ਦੇ ਬਦਲਵੇਂ ਸਮੂਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਕ ਬਿਆਨ ਵਿਚ ਕਿਹਾ, "ਮੁੰਬਈ ਤੋਂ ਗੁਹਾਟੀ ਜਾਣ ਵਾਲੀ ਇੰਡੀਗੋ ਦੀ ਉਡਾਣ 5319 ਨੂੰ ਗੁਹਾਟੀ ਵਿਚ ਖਰਾਬ ਮੌਸਮ ਕਾਰਨ ਢਾਕਾ, ਬੰਗਲਾਦੇਸ਼ ਵੱਲ ਮੋੜ ਦਿਤਾ ਗਿਆ ਸੀ। ਸੰਚਾਲਨ ਕਾਰਨਾਂ ਕਰਕੇ, ਜਹਾਜ਼ ਨੂੰ ਢਾਕਾ ਤੋਂ ਗੁਹਾਟੀ ਲਿਜਾਣ ਲਈ ਚਾਲਕ ਦਲ ਦੇ ਇਕ ਵਿਕਲਪਕ ਸਮੂਹ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਨੂੰ ਲਗਾਤਾਰ ਜਾਣਕਾਰੀ ਦਿਤੀ ਜਾ ਰਹੀ ਹੈ ਅਤੇ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਗੁਹਾਟੀ ਜਾਣ ਵਾਲੀ ਫਲਾਈਟ 'ਚ ਸਵਾਰ ਇਕ ਯਾਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਦਸਿਆ ਕਿ ਸੰਘਣੀ ਧੁੰਦ ਕਾਰਨ ਫਲਾਈਟ ਨੂੰ ਢਾਕਾ ਵੱਲ ਮੋੜ ਦਿਤਾ ਗਿਆ। ਸਾਰੇ ਯਾਤਰੀ ਜਹਾਜ਼ ਦੇ ਅੰਦਰ ਹੀ ਹਨ ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਨਹੀਂ ਹਨ।  

ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਤੀਨਿਧੀ ਅਤੇ ਸਾਬਕਾ ਪ੍ਰਦੇਸ਼ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੂਰਜ ਸਿੰਘ ਠਾਕੁਰ ਨੇ ਕਿਹਾ, “ਮੈਂ ਮੁੰਬਈ ਤੋਂ ਗੁਹਾਟੀ ਲਈ ਇੰਡੀਗੋ ਦੀ ਫਲਾਈਟ 6E 5319 ਲਈ। ਪਰ ਸੰਘਣੀ ਧੁੰਦ ਕਾਰਨ ਜਹਾਜ਼ ਗੁਹਾਟੀ ਨਹੀਂ ਪਹੁੰਚ ਸਕਿਆ। ਇਸ ਦੀ ਬਜਾਏ ਉਹ ਢਾਕਾ ਉਤਰਿਆ। ਹੁਣ ਸਾਰੇ ਯਾਤਰੀ ਬੰਗਲਾਦੇਸ਼ ਵਿਚ ਬਿਨਾਂ ਪਾਸਪੋਰਟ ਦੇ ਹਨ, ਅਸੀਂ ਜਹਾਜ਼ ਦੇ ਅੰਦਰ ਬੈਠੇ ਹਾਂ।

(For more Punjabi news apart from Fliers Stuck Inside Plane For Hours After Guwahati Flight Lands In Dhaka, stay tuned to Rozana Spokesman)