Marriage Age: ਹੁਣ 21 ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਹੋਵੇਗਾ ਲੜਕੀ ਦਾ ਵਿਆਹ; ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਫ਼ੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕੀਤੀ

Himachal govt raises age of marriage for women to 21

Marriage Age: ਸ਼ਿਮਲਾ 'ਚ ਹੋਈ ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ 'ਚ ਵੱਡਾ ਫੈਸਲਾ ਲਿਆ ਗਿਆ। ਹੁਣ ਸੂਬੇ 'ਚ 21 ਸਾਲ ਦੀ ਉਮਰ 'ਚ ਲੜਕੀਆਂ ਦਾ ਵਿਆਹ ਹੋ ਸਕਦਾ ਹੈ। ਹਿਮਾਚਲ ਕੈਬਨਿਟ ਮੀਟਿੰਗ ਨੇ ਲੜਕੀ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਦਾ ਮਤਾ ਪਾਸ ਕਰ ਦਿਤਾ ਹੈ। ਅਜਿਹੇ 'ਚ ਹੁਣ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦਾ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਿਮਲਾ 'ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ 'ਚ ਕੈਬਨਿਟ ਦੀ ਬੈਠਕ ਹੋਈ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ। ਇਸ ਮੀਟਿੰਗ ਵਿਚ ਹਿਮਾਚਲ ਵਿਚ ਨਵੀਂ ਫਿਲਮ ਨੀਤੀ ਨੂੰ ਪ੍ਰਵਾਨਗੀ ਦਿਤੀ ਗਈ।

ਫਿਲਮ ਕੌਂਸਲ ਬਣਾਉਣ ਦੀ ਮਨਜ਼ੂਰੀ ਵੀ ਦੇ ਦਿਤੀ ਗਈ ਹੈ। ਨਵੀਂ ਨੀਤੀ ਤਹਿਤ ਹੁਣ ਹਿਮਾਚਲ ਵਿਚ ਸ਼ੂਟਿੰਗ ਲਈ ਲੋੜੀਂਦੀਆਂ ਪ੍ਰਵਾਨਗੀਆਂ ਤਿੰਨ ਦਿਨਾਂ ਵਿਚ ਮਿਲ ਜਾਣਗੀਆਂ। ਇਸ ਤੋਂ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ। ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਵਿਧਵਾ ਏਕਲ ਨਾਰੀ ਯੋਜਨਾ ਅਤੇ ਹਿਮਾਚਲ ਪ੍ਰਦੇਸ਼ ਡਿਜੀਟਲ ਨੀਤੀ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ।

(For more Punjabi news apart from Himachal govt raises age of marriage for women to 21, stay tuned to Rozana Spokesman)