Ghaziabad News: ਬਾਥਰੂਮ ਵਿਚ ਨਹਾਉਣ ਗਈ ਲੜਕੀ ਦੀ ਸ਼ੱਕੀ ਹਾਲਾਤ ਵਿਚ ਮੌਤ, ਗੀਜਰ ਨਾਲ ਦਮ ਘੁੱਟਣ ਦੀ ਅਸ਼ੰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Ghaziabad News: ਸਹੂਲਤ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਕਈ ਵਾਰ ਖ਼ਤਰਨਾਕ ਸਾਬਤ ਹੋ ਸਕਦੀਆਂ

Ghaziabad Girl Died in Washroom News in punjabi

Ghaziabad Girl Died in Washroom News in punjabi : ਗਾਜ਼ੀਆਬਾਦ ਦੇ ਵੇਵ ਸਿਟੀ ਥਾਣਾ ਖੇਤਰ ਦੇ ਡਾਸਨਾ 'ਚ ਬਾਥਰੂਮ 'ਚ ਨਹਾਉਣ ਗਈ ਇਕ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਕਾਫ਼ੀ ਦੇਰ ਤੱਕ ਜਦੋਂ ਉਹ ਬਾਹਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਲੜਕੀ ਬੇਹੋਸ਼ ਪਈ ਸੀ।

ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਸਹੂਲਤ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਕਿਵੇਂ ਕਈ ਵਾਰ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ, ਇਸ ਦੀ ਤਾਜ਼ਾ ਉਦਾਹਰਣ ਗਾਜ਼ੀਆਬਾਦ ਵਿਚ ਸਾਹਮਣੇ ਆਈ ਹੈ।

ਗੀਜ਼ਰ ਦਾ ਗਰਮ ਪਾਣੀ, ਜੋ ਕਿ ਠੰਢ ਦੇ ਮੌਸਮ ਵਿੱਚ ਨਹਾਉਣ ਲਈ ਵਰਤਿਆ ਜਾਂਦਾ ਹੈ। ਕਿਸੇ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਵੇਵ ਸਿਟੀ ਥਾਣਾ ਖੇਤਰ ਵਿਚ ਸਾਹਮਣੇ ਆਇਆ ਹੈ।