ਅਵਾਰਾ ਕੁੱਤਿਆਂ ਦੇ ਵੱਢਣ ਮਾਮਲੇ ’ਚ ਸੁਪਰੀਮ ਕੋਰਟ ਹੋਇਆ ਸਖਤ
ਕਿਹਾ : ਅਵਾਰਾ ਕੁੱਤਿਆਂ ਤੋਂ ਫੈਲਣ ਵਾਲਾ ਵਾਇਰਲਸ ਲਾਇਲਾਜ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਬੱਚਿਆਂ ਅਤੇ ਬਜ਼ੁਰਗਾਂ 'ਤੇ ਆਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਮਾਮਲੇ 'ਤੇ ਸਖ਼ਤ ਟਿੱਪਣੀ ਕੀਤੀ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਕਿਹਾ ਕਿ ਕੁੱਤਿਆਂ ਵਿੱਚ ਇੱਕ ਖਾਸ ਕਿਸਮ ਦਾ ਵਾਇਰਸ ਹੁੰਦਾ ਹੈ, ਜਿਸਦਾ ਕੋਈ ਇਲਾਜ ਨਹੀਂ ਹੈ।
ਜਸਟਿਸ ਮਹਿਤਾ ਨੇ ਕਿਹਾ ਕਿ ਜਦੋਂ ਕੁੱਤੇ 9 ਸਾਲ ਦੇ ਬੱਚੇ 'ਤੇ ਹਮਲਾ ਕਰਦੇ ਹਨ ਤਾਂ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ? ਕੀ ਉਸ ਸੰਗਠਨ ਨੂੰ ਜੋ ਉਨ੍ਹਾਂ ਨੂੰ ਖਾਣਾ ਖਿਲਾ ਰਿਹਾ ਹੈ? ਕੀ ਅਸੀਂ ਇਸ ਸਮੱਸਿਆ ਨੂੰ ਅੱਖਾਂ ਬੰਦ ਕਰਕੇ ਦੇਖਦੇ ਰਹਾਂਗੇ । ਸੁਪਰੀਮ ਕੋਰਟ ਨੇ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਖਾਣਾ ਖਿਲਾਉਣ ਵਾਲੇ ਡੌਗ ਲਵਰਜ਼ ਇੱਕ ਕੰਮ ਕਰਨ ਕਿ ਉਹ ਅਵਾਰਾ ਕੁੱਤਿਆਂ ਨੂੰ ਆਪਣੇ ਘਰ ਬੰਨ੍ਹ ਲੈਣ।
ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਲੋਕਾਂ 'ਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜੋ ਕਹਿ ਰਹੇ ਹਨ ਕਿ ਅਸੀਂ ਕੁੱਤਿਆਂ ਨੂੰ ਖਾਣਾ ਖਿਲਾ ਰਹੇ ਹਾਂ । ਕੁੱਤੇ ਇੱਧਰ-ਉੱਧਰ ਗੰਦਗੀ ਕਿਉਂ ਫੈਲਾ ਰਹੇ ਹਨ, ਕੱਟ ਰਹੇ ਹਨ, ਲੋਕਾਂ ਨੂੰ ਡਰਾ ਰਹੇ ਹਨ ਪਰ ਸਰਕਾਰ ਕੁਝ ਨਹੀਂ ਕਰ ਰਹੀ ਹੈ। ਅਸੀਂ ਕੁੱਤੇ ਦੇ ਵੱਢਣ ਤੋਂ ਪੀੜਤ ਬੱਚਿਆਂ ਜਾਂ ਬਜ਼ੁਰਗਾਂ ਦੀ ਮੌਤ ਜਾਂ ਜ਼ਖ਼ਮੀ ਹੋਣ 'ਤੇ ਸੂਬਾ ਸਰਕਾਰ ਖ਼ਿਲਾਫ਼ ਭਾਰੀ ਮੁਆਵਜ਼ਾ ਤੈਅ ਕਰਾਂਗੇ।