ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਸਿਆ ਤੰਜ
ਕਿਹਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਵੱਡੇ ਕੰਟੈਂਟ ਕ੍ਰੀਏਟਰ
ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਕਸਦੇ ਹੋਏ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਕੰਟੈਂਟ ਕ੍ਰੀਏਟਰ ਦੱਸਿਆ ਹੈ। ਇਸ ਤੋਂ ਇਲਾਵਾ ਮਮਤਾ ਬੈਨਰਜੀ ਦੀ ਤਰ੍ਹਾਂ ਉਨ੍ਹਾਂ ਨੇ ਵੀ ਆਈ-ਪੀਏਸੀ ’ਤੇ ਛਾਪੇਮਾਰੀ ਨੂੰ ਲੈ ਕੇ ਆਰੋਪ ਲਗਾਇਆ ਕਿ ਈਡੀ ਉਨ੍ਹਾਂ ਦੀ ਪਾਰਟੀ ਦੇ ਦਸਤਾਵੇਜ਼ ਚੋਰੀ ਕਰਨ ਆਈ ਸੀ। ਅਭਿਸ਼ੇਕ ਬੈਨਰਜੀ ਨੇ ਈ.ਡੀ. ਦੀ ਰੇਡ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦੂਜੇ ਆਈ-ਪੀਏਸੀ ਦਫ਼ਤਰ ’ਚ ਛਾਪਾ ਕਿਉਂ ਨਹੀਂ ਮਾਰਿਆ ਗਿਆ, ਸਿਰਫ ਕੋਲਕਾਤਾ ਨੇ ਅਫ਼ਸਰ ’ਚ ਹੀ ਕਿਉਂ ਰੇਡ ਪਈ।
ਉਨ੍ਹਾਂ ਕਿਹਾ ਕਿ ਭਾਜਪਾ ਕਰ ਰਹੀ ਹੈ ਕਿ ਆਈ-ਪੀਏਸੀ ਦਫਤਰ ’ਚ ਈ.ਡੀ. ਦੀ ਰੇਡ ਸਹੀ ਹੈ ਪਰ ਮੁੱਦਾ ਇਹ ਹੈ ਕਿ ਪਿਛਲੇ 3 ਸਾਲਾਂ ’ਚ ਇਸ ਮਾਮਲੇ ’ਚ ਕੋਈ ਸੰਮਨ ਜਾਰੀ ਨਹੀਂ ਕੀਤਾ ਗਿਆ ਅਤੇ ਆਈ-ਪੀਏਸੀ ਦੇ 3 ਡਾਇਰੈਕਟਰ ਹਨ ਜੇਕਰ ਕੰਪਨੀ ’ਤੇ ਰੇਡ ਹੁੰਦੀ ਹੈ ਤਾਂ ਉਸ ਨੇ ਸਾਰੇ ਡਾਇਰੈਕਟਰਾਂ ’ਤੇ ਰੇਡ ਹੋਣੀ ਚਾਹੀਦੀ ਹੈ ਪਰ ਕੋਲਕਾਤਾ ਰੇਡ ’ਤੇ ਹੀ ਰੇਡ ਕਿਉਂ ਹੋਈ?
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਦਿੱਲੀ ਅਤੇ ਹੈਦਰਾਬਾਦ ’ਚ ਵੀ ਦਫਤਰ ਹੈ ਪਰ ਉਥੇ ਕੁੱਝ ਨਹੀਂ ਹੋਇਆ। ਅਜਿਹਾ ਇਸ ਲਈ ਕਿਉਂਕਿ ਉਹ ਰੇਡ ਕਰਨ ਨਹੀਂ ਆਏ ਸਨ, ਉਹ ਸਾਡਾ ਡਾਟਾ ਚੋਰੀ ਕਰਨ ਆਏ ਸਨ ਪਰ ਉਨ੍ਹਾਂ ਦਾ ਤਰਕ ਹੈ ਕਿ ਆਈ-ਪੀਏਸੀ ਨੇ ਗੈਰਕਾਨੂੰਨੀ ਕਮ ਕੀਤਾ ਹੈ ਤਾਂ ਉਨ੍ਹਾਂ ਦੇ ਸਾਰੇ ਦਫ਼ਤਰ ’ਤੇ ਰੇਡ ਹੋਣੀ ਚਾਹੀਦੀ ਸੀ। ਅਭਿਸ਼ੇਕ ਬੈਨਰਜੀ ਨੇ ਆਰੋਪ ਲਗਾਇਆ ਕਿ ਜੋ ਵੀ ਭਾਜਪਾ ਦੇ ਖ਼ਿਲਾਫ਼ ਲੜ ਰਿਹਾ ਹੈ, ਉਹ ਚੋਰ ਅਤੇ ਜੋ ਭਾਜਪਾ ’ਚ ਸ਼ਾਮਲ ਹੋ ਗਿਆ, ਉਸ ਨੂੰ ਕਲੀਨ ਚਿਟ ਮਿਲ ਗਈ।