ਸੋਨੀਆ ਗਾਂਧੀ ਨੇ ਪੀਐਮ ਮੋਦੀ 'ਤੇ ਜੰਮ ਕੇ ਕੱਢੀ ਭੜਾਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਕਾਂਗਰਸ ਦੀ ਸੰਸਦੀ ਦਲ ਦੀ ਬੈਠਕ 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪਿਛਲੇ ਪੰਜ....

Sonia Gandhi

ਨਵੀਂ ਦਿੱਲੀ: ਦਿੱਲੀ 'ਚ ਕਾਂਗਰਸ ਦੀ ਸੰਸਦੀ ਦਲ ਦੀ ਬੈਠਕ 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲਾਂ 'ਚ ਸੱਚ ਅਤੇ ਪਾਰਦਰਸ਼ਿਤਾ ਨੂੰ ਛਿੱਕੇ 'ਤੇ ਟੰਗ ਕੇ ਰੱਖ ਦਿਤਾ ਹੈ। ਬੁੱਧਵਾਰ ਸਵੇਰ ਤੋਂ ਹੀ ਕਾਂਗਰਸ ਸੰਸਦੀ ਦਲ ਦੀ ਬੈਠਕ ਚੱਲ ਰਹੀ ਸੀ, ਜਿਸ 'ਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੱਲਿਕਾਰਜੁਨ ਖੜਗੇ ਅਤੇ ਹੋਰ ਕਾਂਗਰਸੀ ਨੇਤਾ ਮੌਜੂਦ ਸਨ। 

ਸੋਨੀਆ ਗਾਂਧੀ ਨੇ ਕਿਹਾ ਕਿ ਪੂਰੇ ਦੇਸ਼ 'ਚ ਡਰ ਅਤੇ ਸੰਘਰਸ਼ ਦਾ ਮਾਹੌਲ ਹੈ। ਮੋਦੀ ਸਰਕਾਰ ਲਗਾਤਾਰ ਸੰਵਿਧਾਨ ਦੇ ਮੁੱਲ ਸਿੱਧਾਤਾਂ ਅਤੇ ਪ੍ਰਾਵਧਾਨਾਂ 'ਤੇ ਹਮਲੇ ਕਰ ਰਹੀ ਹੈ।  ਸੰਸਥਾਵਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਰਾਜਨੀਤਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਸਹਿਮਤ ਨਹੀਂ ਹੈ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਪ੍ਰਕਾਸ਼ਨ ਦੀ ਅਜਾਦੀ ਦਾ ਗਲਾ ਘੋਂਟਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੇ ਦੇਸ਼ 'ਚ ਡਰ ਅਤੇ ਸੰਘਰਸ਼ ਦਾ ਮਾਹੌਲ ਹੈ। 

ਉਥੇ ਹੀ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਇਕ ਮਾਤਰ ਪਾਰਟੀ ਹੈ ਜੋ ਕਿ ਬੀਜੇਪੀ ਨੂੰ ਵਿਚਾਰਧਾਰਾ ਦੇ ਪੱਧਰ ਉਤੇ ਰੋਜ ਹਰਾ ਰਹੀ ਹੈ। ਕਾਂਗਰਸ ਪੂਰੇ ਦੇਸ਼ ਨੂੰ ਇਕ ਮੰਨ ਕੇ ਅਵਾਜ ਚੁਕਦੀ ਹੈ। ਬਰੁਜ਼ਗਾਰੀ, ਨੋਟਬੰਦੀ ਅਤੇ ਰਾਫੇਲ ਵਰਗੇ ਮੁੱਦਿਆਂ ਨੇ ਮੋਦੀ ਸਰਕਾਰ ਦੀ ਭਰੋਸੇਯੋਗਤਾ ਨੂੰ ਘੱਟ ਕੀਤਾ ਹੈ। ਦਰਅਸਲ, ਰਾਫੇਲ ਮੁੱਦੇ 'ਤੇ ਕਾਂਗਰਸ ਅਤੇ ਭਾਜਪਾ 'ਚ ਜਾਰੀ ਬਹਿਸ ਦਾ ਪੱਧਰ ਉਸ ਸਮੇਂ ਕਾਫ਼ੀ ਡਿੱਗ ਗਿਆ ਸੀ ਜਦੋਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੇਸ਼ ਦਰੋਹ ਅਤੇ ਅਨਿਲ ਅੰਬਾਨੀ ਦੇ ਬਿਚੌਲੀਏ ਦੇ ਰੂਪ 'ਚ ਕੰਮ ਕਰਨ ਦਾ ਇਲਜ਼ਾਮ ਲਗਾਇਆ ਸੀ।