ਪਾਇਲਟਾਂ ਦੀ ਕਮੀ ਕਾਰਨ 2 ਦਿਨ 'ਚ ਇੰਡੀਗੋ ਦੀਆਂ 62 ਉਡਾਣਾਂ ਰੱਦ
ਦੇਸ਼ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਦੇ ਨਾਲ ਇੰਨ੍ਹਾਂ ਦਿਨਾਂ 'ਚ ਸਭ ਕੁਝ ਠੀਕ ਚੱਲ ਰਿਹਾ ਹੈ....
ਨਵੀਂ ਦਿੱਲੀ : ਦੇਸ਼ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਦੇ ਨਾਲ ਇੰਨ੍ਹਾਂ ਦਿਨਾਂ 'ਚ ਸਭ ਕੁਝ ਠੀਕ ਚੱਲ ਰਿਹਾ ਹੈ। ਪਾਇਲਟਾਂ ਦੀ ਕਮੀ ਕਾਰਨ ਇੰਡੀਗੋ ਦੀਆਂ ਦੋ ਦਿਨਾਂ 'ਚ 60 ਤੋਂ ਜ਼ਿਆਦਾ ਫਲਾਈਟਾਂ ਕੈਂਸਲ ਹੋ ਗਈਆਂ ਹਨ। ਨਿਊਜ਼ ਏਜੰਸੀ ਪੀ.ਟੀ.ਆਈ. ਦੇ ਮੁਤਾਬਕ ਪਾਈਲਟਾਂ ਦੀ ਘਾਟ 'ਚ ਸੋਮਵਾਰ ਨੂੰ 32 ਉਡਾਣਾਂ ਤਾਂ ਉੱਥੇ ਹੀ ਮੰਗਲਵਾਰ ਨੂੰ 30 ਉਡਾਣਾਂ ਰੱਦ ਹੋ ਗਈਆਂ। ਇਸ 'ਚ ਜ਼ਿਆਦਾਤਰ ਫਲਾਈਟਾਂ ਕੋਲਕਾਤਾ, ਹੈਦਰਾਬਾਦ ਅਤੇ ਚੇਨਈ ਤੋਂ ਰਵਾਨਾ ਹੋਣੀਆਂ ਸਨ। ਸੂਤਰਾਂ ਮੁਤਾਬਕ ਕੋਲਕਾਤਾ ਤੋਂ ਅੱਠ ਉਡਾਣਾਂ, ਹੈਦਰਾਬਾਦ ਤੋਂ ਪੰਜ, ਬੈਂਗਲੁਰੂ ਤੋਂ ਚਾਰ ਅਤੇ ਚੇਨਈ ਤੋਂ ਚਾਰ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਏਜੰਸੀ ਸੂਤਰਾਂ ਮੁਤਾਬਕ ਫਲਾਈਟਾਂ ਕੈਂਸਲ ਹੋਣ ਕਾਰਨ ਪੈਸੇਂਜਰਾਂ ਨੂੰ ਕਾਫੀ ਪਰੇਸ਼ਾਨੀ ਹੋਈ ਹੈ। ਆਖਰੀ ਸਮੇਂ 'ਚ ਪੈਸੇਂਜਰਾਂ ਨੂੰ ਵਿਕਲਪਿਕ ਜਹਾਜ਼ਾਂ ਲਈ ਭਾਰੀ ਕਿਰਾਇਆ ਚੁੱਕਣਾ ਪੈ ਰਿਹਾ ਹੈ। ਅਜਿਹੇ 'ਚ ਇੰਡੀਗੋ ਦਾ ਸੰਕਟ ਪੈਸੇਂਜਰਾਂ ਦੀਆਂ ਜੇਬਾਂ 'ਤੇ ਵੀ ਭਾਰੀ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇੰਡੀਗੋ ਪਿਛਲੇ ਸਨਿਚਰਵਾਰ ਤੋਂ ਲਗਾਤਾਰ ਅਪਣੀਆਂ ਉਡਾਣਾਂ ਰੱਦ ਕਰ ਰਹੀ ਹੈ। ਜਦਕਿ ਨਾਗਰ ਜਹਾਜ਼ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ) ਵਲੋਂ ਹੁਣ ਤੱਕ ਇਸ ਸੰਬੰਧ 'ਚ ਜਾਂਚ ਕਰਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ। (ਪੀਟੀਆਈ)