ਸਰਹੱਦ ਪਾਰ ਤਸਕਰੀ ਦੀ ਕੋਸ਼ਿਸ਼, BSF ਨੇ ਕੀਤੀ ਫਾਇਰਿੰਗ,ਪਾਕਿ ਘੁਸਪੈਠੀਆ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੀਐਸਐਫ, ਪੰਜਾਬ ਫਰੰਟੀਅਰ ਨੇ ਦਿੱਤੀ ਜਾਣਕਾਰੀ

file photo

 ਮੁਹਾਲੀ: ਪੰਜਾਬ ਦੇ ਤਰਨਤਾਰਨ  ਵਿਚ ਬੀਐਸਐਫ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨੀ ਨੂੰ ਮਾਰ ਦਿੱਤਾ। ਬਾਰਡਰ ਸਿਕਿਓਰਿਟੀ ਫੋਰਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਤਰਨਤਾਰਨ ਵਿੱਚ ਸਾਂਝੇ ਤੌਰ ਤੇ ਕਾਰਵਾਈ ਕੀਤੀ।

 

ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ਨੀਵਾਰ ਸਵੇਰੇ ਉਸ ਵੇਲੇ ਗੋਲੀਆਂ ਚਲਾਈਆਂ ਜਦੋਂ ਸਰਹੱਦ ਨੇੜੇ ਹਲਚਲ ਮਹਿਸੂਸ ਕੀਤੀ  ਗਈ।

ਇਸ ਗੋਲੀਬਾਰੀ ਵਿਚ ਇਕ ਪਾਕਿਸਤਾਨੀ ਘੁਸਪੈਠੀਆ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਦੌਰਾਨ 14.805 ਕਿਲੋ ਹੈਰੋਇਨ, ਪਿਸਤੌਲ ਅਤੇ ਮੋਬਾਈਲ ਬਰਾਮਦ ਕੀਤੇ ਗਏ। ਬੀਐਸਐਫ, ਪੰਜਾਬ ਫਰੰਟੀਅਰ ਨੇ ਇਹ ਜਾਣਕਾਰੀ ਦਿੱਤੀ।